ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

08/03/2021 10:40:06 AM

ਫਿਲੌਰ (ਭਾਖੜੀ): ਰਾਤ ਨੂੰ ਘਰੋਂ ਚੋਰੀ ਕਰਨ ਲਈ ਦਾਖ਼ਲ ਹੋਏ ਚੋਰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰ ’ਤੇ ਸੌਂ ਰਹੇ ਇਕ ਮਹੀਨੇ ਦੇ ਬੱਚੇ ਨੂੰ ਬੈਗ ਵਿਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ। ਬੱਚਾ ਰੋ ਪਿਆ ਮਾਂ ਦੀ ਅੱਖ ਖੁੱਲ੍ਹ ਗਈ, ਰੌਲਾ ਪਾਉਣ ’ਤੇ ਚੋਰ ਬੱਚੇ ਨੂੰ ਬੈਗ ’ਚ ਛੱਡ ਉਥੋਂ ਭੱਜ ਗਏ।ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ’ਚ ਬੀਤੀ ਰਾਤ 2 ਵਜੇ ਚੋਰ ਬਲਵਿੰਦਰ ਦੇ ਘਰ ਵੜ ਆਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇਕ ਮਹੀਨੇ ਦੇ ਬੱਚੀ ਨਾਲ ਬਿਸਤਰ ’ਤੇ ਸੌਂ ਰਿਹਾ ਸੀ, ਚੋਰਾਂ ਨੇ ਪਹਿਲਾਂ ਘਰ ਵਿਚ ਪਏ 2 ਮੋਬਾਇਲ ਫੋਨ ਅਤੇ 2 ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿਚ ਪਾ ਲੇ। ਚੋਰਾਂ ਨੂੰ ਜਦ ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿਚ ਪਾ ਲਿਆ, ਜਿਉਂ ਹੀ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰ ’ਤੇ ਬੱਚੇ ਨੂੰ ਨਾ ਪਾ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਣਜਾਣ ਵਿਅਕਤੀ ਨੂੰ ਘਰ ’ਚ ਦੇਖ ਜਿਵੇਂ ਹੀ ਉਸ ਨੇ ਰੌਲਾ ਪਾਇਆ ਤਾਂ ਬੈਗ ਨੂੰ ਉਥੇ ਛੱਡ ਫਰਾਰ ਹੋ ਗਏ।

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

PunjabKesari

ਬੱਚੇ ਦੇ ਪਿਤਾ ਨੇ ਜਦ ਬੈਗ ਖੋਲ੍ਹਿਆ ਤਾਂ ਉਸ ਵਿਚ ਉਨ੍ਹਾਂ ਦਾ ਇਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫੋਨ ਅਤੇ 2 ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਪ੍ਰਾਪਤ ਘਟਨਾ ਦੀ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਇਸ ਸਬੰਧ ’ਚ ਪੁੱਛਣ ’ਤੇ ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਚੁੱਕੀ ਹੈ, ਜਿਸ ਦੀ ਜਾਂਚ ਕਰ ਰਹੇ ਹਨ। ਚੋਰ ਕਿਹੜੇ ਸਨ। ਕਿਹੜੇ ਇਰਾਦੇ ਨਾਲ ਘਰ ’ਚ ਦਾਖਲ ਹੋਏ। ਇਸ ਗੱਲ ਦਾ ਪਤਾ ਲਗਾਉਣ ਲਈ ਪਿੰਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ 'ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼


Shyna

Content Editor

Related News