ਚੋਰੀ ਦੇ 16 ਮੋਟਰਸਾਈਕਲ ਸਮੇਤ ਚੋਰ ਗਰੋਹ ਦੇ 4 ਮੈਂਬਰ ਗ੍ਰਿਫ਼ਤਾਰ, 1 ਫਰਾਰ

Friday, Jul 16, 2021 - 05:55 PM (IST)

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਸੁਨੀਲ ਵਿੱਕੀ) - ਨਾਰਕੋਟਿਕਸ ਕੰਟਰੋਲ ਸੈੱਲ ਫਿਰੋਜ਼ਪੁਰ ਅਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਚੋਰੀ ਦੇ 16 ਮੋਟਰਸਾਈਕਲਾਂ ਦੇ ਨਾਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਨਾਰਕੋਟਿਕ ਕੰਟਰੋਲ ਸੈੱਲ ਫ਼ਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ ਅਨੁਸਾਰ ਏ. ਐੱਸ. ਆਈ. ਨਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਜਦੋਂ ਪਿੰਡ ਝਾਵਲਾ ਦੇ ਏਰੀਆ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਦੀਪਕ ਕੁਮਾਰ ਪੁੱਤਰ ਹਰੀ ਲਾਲ ਅਤੇ ਰਮਨੀ ਪੁੱਤਰ ਨਾਮਲੂਮ ਵਾਸੀ ਪਿੰਡ ਗੁਰੂਹਰਸਹਾਏ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਚੋਰੀ ਦਾ ਮੋਟਰਸਾਈਕਲ ਵੇਚਣ ਦੇ ਲਈ ਗੁਰੂਹਰਸਹਾਏ ਤੋਂ ਪਿੰਡ ਝਾਵਲਾ ਵੱਲ ਆ ਰਹੇ ਹਨ। ਨਰਿੰਦਰਪਾਲ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕਰਦੇ ਹੋਏ ਦੀਪਕ ਕੁਮਾਰ ਨੂੰ ਕਾਬੂ ਕਰ ਕੇ ਉਸ ਦੀ ਨਿਸ਼ਾਨਦੇਹੀ ਤੇ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ, ਜਦਕਿ ਉਸਦਾ ਇਕ ਸਾਥੀ ਰਮਨੀ ਉਥੋਂ ਫਰਾਰ ਹੋ ਗਿਆ, ਜਿਸਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਉਨ੍ਹਾਂ ਦੱਸਿਆ ਕਿ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਏ. ਐੱਸ. ਆਈ. ਸੁਖਦੇਵ ਰਾਜ ਦੀ ਅਗਵਾਈ ਹੇਠ ਚੋਰ ਗਿਰੋਹ ਦੇ 3 ਮੈਂਬਰ ਜਸਪ੍ਰੀਤ ਸਿੰਘ ਉਰਫ ਜੱਸੀ, ਸੋਨੂੰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚਪਾਤੀ ਅਤੇ ਸੁਖਦੇਵ ਸਿੰਘ ਉਰਫ ਸੋਨੂੰ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ ਹਨ। 

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪੁਲਸ ਪਾਰਟੀ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇਹ ਚੋਰ ਚੋਰੀ ਦੇ ਮੋਟਰਸਾਈਕਲਾਂ ’ਤੇ ਆ ਰਹੇ ਹਨ ਅਤੇ ਪੁਲਸ ਨੇ ਨਾਕਾਬੰਦੀ ਕਰਦੇ ਹੋਏ ਨਾਮਜ਼ਦ ਤਿੰਨੋਂ ਚੋਰਾਂ ਨੂੰ ਕਾਬੂ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਚੋਰ ਗਰੋਹ ਦੇ ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ


rajwinder kaur

Content Editor

Related News