ਫਗਵਾੜਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ ਅੰਦਰ ਵੜ ਕੇ ਨੌਜਵਾਨਾਂ ਨੇ ਕੀਤੀ ਹੱਥੋਪਾਈ

Monday, May 23, 2022 - 05:55 PM (IST)

ਫਗਵਾੜਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ ਅੰਦਰ ਵੜ ਕੇ ਨੌਜਵਾਨਾਂ ਨੇ ਕੀਤੀ ਹੱਥੋਪਾਈ

ਫਗਵਾੜਾ (ਸੋਨੂੰ)- ਫਗਵਾੜਾ ਦੇ ਮੋਤੀ ਬਾਜ਼ਾਰ ਵਿਖੇ ਕੁਝ ਨੌਜਵਾਨਾਂ ਨੇ ਦੁਕਾਨ ਅੰਦਰ ਵੜ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿਤੀ। ਇਸ ਦੀ ਸੂਚਨਾ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ। ਦੁਕਾਨ ਮਾਲਕ ਨੇ ਗੱਲਬਾਤ ਕਰਦੇ ਦੱਸਿਆ ਕਿ ਕੁਝ ਨੌਜਵਾਨ ਦੁਕਾਨ ਅੰਦਰ ਵੜ ਕੇ ਹੱਥੋਪਾਈ 'ਤੇ ਉਤਰ ਆਉਂਦੇ ਹਨ। ਦੁਕਾਨਦਾਰ ਦੀਪਕ ਖੁਰਾਣਾ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਇਕ ਲੇਡੀਜ਼ ਅਤੇ ਦੋ ਬੱਚੀਆਂ ਸਾਮਾਨ ਲੈਣ ਲਈ ਆਈਆਂ ਸਨ।

PunjabKesari

ਦੁਕਾਨਦਾਰ ਵੱਲੋਂ ਸਾਮਾਨ ਕੱਢਦੇ-ਕੱਢਦੇ ਉਸ ਦਾ ਹੱਥ ਅਚਾਨਕ ਕੁੜੀ ਨਾਲ ਟਚ ਹੋ ਗਿਆ, ਜਿਸ ਤੋਂ ਬਾਅਦ ਤੁਰੰਤ ਕੁੜੀ ਨੇ ਜਾਂਦਿਆਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸ ਦੇ ਬਾਅਦ ਕੁੜੀ ਦੇ ਭਰਾ ਅਤੇ ਉਸ ਦੇ ਕੁਝ ਦੋਸਤਾਂ ਵੱਲੋਂ ਆਉਂਦਿਆਂ ਹੀ ਦੁਕਾਨ ਅੰਦਰ ਦਾਖ਼ਲ ਹੋ ਕੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਦੇ ਵਿਚ ਦੁਕਾਨਦਾਰ, ਉਸ ਦਾ ਪਿਤਾ ਅਤੇ ਉਸ ਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ। ਦੁਕਾਨਦਾਰ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਣ-ਬੁੱਝ ਕੇ ਟਚ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ

PunjabKesari

ਇਥੇ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਮਾਰ ਕੁੱਟ ਕਰਨ ਵਾਲੇ ਨੌਜਵਾਨ ਸ਼ਰੇਆਮ ਬਾਜ਼ਾਰ ਦੇ ਵਿਚੋਂ ਆਉਂਦੇ ਹਨ, ਨਾਲ ਹਥਿਆਰ ਵੀ ਲੈ ਕੇ ਜੋ ਕਿ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਤਾਂ ਫਗਵਾੜਾ ਪੁਲਸ ਦੀ ਗਸ਼ਤ ਕਿੱਥੇ ਹੋ ਰਹੀ ਸੀ, ਅਖ਼ੀਰ ਕਿਸ ਤਰਾਂ ਨੌਜਵਾਨ ਬਾਜ਼ਾਰ ਦੇ ਵਿਚੋਂ ਹਥਿਆਰ ਲੈ ਕੇ ਉਸ ਦੁਕਾਨਦਾਰ ਦੀ ਦੁਕਾਨ ਤੱਕ ਪਹੁੰਚ ਗਏ।

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News