ਸੂਦਖੋਰਾਂ ਦੇ ਡਰੋਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਘਰ ''ਚ ਵਿਛ ਗਏ ਸੱਥਰ
Tuesday, Dec 27, 2022 - 10:42 PM (IST)
ਅੰਮ੍ਰਿਤਸਰ (ਇੰਦਰਜੀਤ) : ਵਿਆਜ਼ ’ਤੇ ਦਿੱਤੇ ਗਏ ਪੈਸੇ ਜ਼ਬਰਦਸਤੀ ਕਢਵਾਉਣ ਦੀਆਂ ਧਮਕੀਆਂ ਤੋਂ ਪੀੜਤ ਵਿਅਕਤੀ ਨੇ ਸੂਦਖੋਰ ਤੋਂ ਡਰਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਰੋਜ ਨਾਂ ਦੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਲੜਕਾ ਹਰੀਸ਼ ਕੁਮਾਰ (28) ਕੁਝ ਸਮਾਂ ਪਹਿਲਾਂ ਵਰੁਣ ਵਾਸੀ ਵਾਲਮੀਕਿ ਮੁਹੱਲਾ ਅਤੇ ਉਸ ਦੇ ਦੋ ਤਿੰਨ ਸਾਥੀਆਂ ਤੋਂ ਕਰੀਬ 60-70 ਹਜ਼ਾਰ ਰੁਪਏ ਉਧਾਰ ਲੈ ਬੈਠਾ ਸੀ। ਇਸ ਕਾਰਨ ਮੁਲਜ਼ਮ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਪੈਸੇ ਲੈਣ ਲਈ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਸੂਦਖੋਰਾਂ ਦੇ ਡਰੋਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਘਰ 'ਚ ਵਿਛ ਗਏ ਸੱਥਰ
3 ਦਿਨ ਪਹਿਲਾਂ ਮੁਲਜ਼ਮ ਵਰੁਣ ਵਾਸੀ ਵਾਲਮੀਕਿ ਮੁਹੱਲਾ ਉਸ ਦੇ ਘਰ ਆਇਆ ਅਤੇ ਪੁੱਛਣ ’ਤੇ ਔਰਤ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਉਸ ਵਿਅਕਤੀ ਦੇ ਆਉਣ ਦਾ ਕੀ ਕਾਰਨ ਸੀ। ਇਸ ’ਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਸ ਨੇ ਮੇਰੇ ਤੋਂ ਪੈਸੇ ਲੈਣੇ ਹਨ ਅਤੇ ਇਸ ਲਈ ਉਹ ਮੈਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਹਰੀਸ਼ ਉੱਪਰ ਆਪਣੇ ਕਮਰੇ ਵਿਚ ਚਲਾ ਗਿਆ, ਜਦੋਂ 3-4 ਘੰਟੇ ਬਾਅਦ ਵੀ ਉਹ ਵਾਪਸ ਨਾ ਆਇਆ ਤਾਂ ਜਦੋਂ ਉਸ ਦੀ ਮਾਂ ਆਪਣੇ ਭਰਾ ਨੂੰ ਨਾਲ ਲੈ ਕੇ ਉਸ ਨੂੰ ਦੇਖਣ ਲਈ ਉਸ ਦੇ ਕਮਰੇ ਵਿਚ ਪਹੁੰਚੀ ਤਾਂ ਉਹ ਛੱਤ ਵਾਲੇ ਪੱਖੇ ਨਾਲ ਝੂਲ ਰਿਹਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਚੜ੍ਹਿਆ ਪੁਲਸ ਅੜਿੱਕੇ
ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਲਡ਼ਕੇ ਦੀ ਮਾਂ ਨੇ ਦੱਸਿਆ ਕਿ ਉਸ ਨੇ ਕਰਜ਼ੇ ਦੇ ਡਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਖੁਦਕੁਸ਼ੀ ’ਤੇ ਮਜ਼ਬੂਰ ਕਰਨ ਲਈ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਫਰਾਰ ਹੈ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।