ਮੋਟਰਸਾਈਕਲ ’ਤੇ ਚੂਰਾ-ਪੋਸਤ ਰੱਖ ਕੇ ਗਾਹਕ  ਦੀ ਉਡੀਕ  ਕਰਦਾ ਨੌਜਵਾਨ ਕਾਬੂ

Tuesday, Jul 31, 2018 - 06:22 AM (IST)

ਜਲੰਧਰ, (ਰਮਨ, ਮਾਹੀ)- ਰਾਏਪੁਰ-ਰਸੂਲਪੁਰ ਜੀ. ਟੀ. ਰੋਡ ਕੋਲ ਮੋਟਰਸਾਈਕਲ ਖੜ੍ਹਾ  ਕਰ ਕੇ ਚੂਰਾ-ਪੋਸਤ ਦੀ ਡਲਿਵਰੀ ਦੇਣ ਲਈ ਗਾਹਕ ਦੀ ਉਡੀਕ ਕਰ ਰਹੇ ਇਕ ਨੌਜਵਾਨ ਨੂੰ ਥਾਣਾ  ਮਕਸੂਦਾਂ ਦੀ ਪੁਲਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਸ ਨੇ ਉਸ ਕੋਲੋਂ 20 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ  ਹਰਮੇਸ਼ ਲਾਲ ਵਾਸੀ ਬਿਆਸ ਪਿੰਡ ਭੋਗਪੁਰ ਵਜੋਂ ਹੋਈ ਹੈ। ਪੁਲਸ ਨੇ ਉਸ ਖਿਲਾਫ  ਮਾਮਲਾ ਦਰਜ ਕਰ ਕੇ ਚੂਰਾ-ਪੋਸਤ ਤੇ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।
ਪੁਲਸ ਕਪਤਾਨ ਦਿਗਵਿਜੇ ਕਪਿਲ ਤੇ ਥਾਣਾ ਮਕਸੂਦਾਂ  ਦੇ ਇੰਚਾਰਜ ਰਮਨਦੀਪ ਸਿੰਘ  ਨੇ ਦੱਸਿਆ ਕਿ ਏ. ਐੱਸ ਆਈ. ਰਘੁਨਾਥ ਸਿੰਘ ਨੇ ਪੁਲਸ ਪਾਰਟੀ ਸਣੇ ਰਾਏਪੁਰ-ਰਸੂਲਪੁਰ ਜੀ.  ਟੀ. ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੇ ਦੇਖਿਆ ਕਿ ਸੜਕ ਦੇ ਦੂਜੇ ਪਾਸੇ ਇਕ  ਨੌਜਵਾਨ ਕਾਫੀ ਦੇਰ ਤੋਂ  ਮੋਟਰਸਾਈਕਲ ਨੇੜੇ ਖੜ੍ਹਾ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ।  ਉਸ ਦੇ ਮੋਟਰਸਾਈਕਲ ’ਤੇ ਬੋਰੀ ਪਈ ਸੀ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਚੂਰਾ-ਪੋਸਤ  ਬਰਾਮਦ ਹੋਇਆ। 
ਪੁਲਸ ਨੇ ਉਸ ਨੂੰ ਕਾਬੂ ਕਰ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ  ਚੂਰਾ-ਪੋਸਤ ਨਾਜਰ ਟਰੱਕ ਡਰਾਈਵਰ ਕੋਲੋਂ ਖਰੀਦਦਾ ਹੈ, ਜੋ ਜੰਮੂ-ਕਸ਼ਮੀਰ ਤੋਂ ਸਸਤੇ ਰੇਟ ’ਤੇ ਲਿਆ ਕੇ  ਇਥੇ ਮਹਿੰਗੇ ਭਾਅ ’ਤੇ ਵੇਚਦਾ ਹੈ।  ਪੁਲਸ ਨੇ ਕਾਬੂ ਕੀਤੇ ਨੌਜਵਾਨ ਖਿਲਾਫ  ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਟਰੱਕ ਡਰਾਈਵਰ ਦਾ  ਪਤਾ ਲਾਇਆ ਜਾ ਰਿਹਾ ਹੈ, ਜਿਸ ਕੋਲੋਂ ਪੁੱਛਗਿੱਛ ਤੋਂ ਬਾਅਦ ਵੱਡਾ ਖੁਲਾਸਾ ਹੋਣ ਦੀ  ਸੰਭਾਵਨਾ ਹੈ।
 


Related News