ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

Thursday, Jul 13, 2023 - 06:28 PM (IST)

ਗੁਰਦਾਸਪੁਰ (ਹਰਮਨ)- ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਕਿਸਾਨ ਵੱਖ-ਵੱਖ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ’ਚ ਵਾਧਾ ਕਰਦੇ ਹਨ। ਇਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿੰਡ ਘੁੱਲਾ ਵਿਖੇ ਗੁਰਵਿੰਦਰ ਸਿੰਘ ਨਾਮ ਦਾ ਇਕ ਅਜਿਹਾ ਨੌਜਵਾਨ ਹੈ, ਜਿਸਨੇ ਆਪਣੇ ਸ਼ੌਂਕ ਨੂੰ ਆਪਣਾ ਕਿੱਤਾ ਬਣਾ ਲਿਆ ਹੈ। ਇਹ ਹਿੰਮਤੀ ਅਤੇ ਸਿਰੜੀ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਸ਼ੌਂਕ ਵਜੋਂ ਘੋੜੇ ਪਾਲਣ ਦਾ ਕੰਮ ਕਰਦਾ ਆ ਰਿਹਾ ਹੈ, ਜਿਸ ਵੱਲੋਂ ਇਸ ਸ਼ੌਂਕ ਨੂੰ ਸਹਾਇਕ ਧੰਦੇ ’ਚ ਤਬਦੀਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਦਾ ਦਾਅਵਾ ਹੈ ਕਿ ਉਹ ਬੜੀ ਆਸਾਨੀ ਨਾਲ ਇਕ ਸਾਲ ’ਚ ਇਨ੍ਹਾਂ ਘੋੜਿਆਂ ਤੋਂ ਕਰੀਬ 4-5 ਲੱਖ ਰੁਪਏ ਦੀ ਵਾਧੂ ਆਮਦਾਨ ਲੈ ਲੈਂਦਾ ਹੈ।

ਇਹ ਵੀ ਪੜ੍ਹੋ- ਪੇਸ਼ੀ ’ਤੇ ਨਹੀਂ ਪਹੁੰਚ ਸਕੇ ਓ. ਪੀ. ਸੋਨੀ, ਅਦਾਲਤ ਨੇ ਦਿੱਤਾ ਇਕ ਦਿਨ ਦਾ ਹੋਰ ਸਮਾਂ, ਦਿੱਤੇ ਮੈਡੀਕਲ ਜਾਂਚ ਦੇ ਹੁਕਮ

ਕਿਵੇਂ ਹੁੰਦੀ ਹੈ ਕਮਾਈ?

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਹੁਤ ਆਸਾਨੀ ਨਾਲ ਇਹ ਕੰਮ ਕਰਦਾ ਹੈ, ਜਿਸ ਤਹਿਤ ਉਸ ਵੱਲੋਂ ਘੋੜੀਆਂ ਦੇ ਬੱਚੇ ਵੇਚੇ ਜਾਂਦੇ ਹਨ। ਵੱਖ-ਵੱਖ ਘੋੜਿਆਂ ਦੀ ਨਸਲ ਦੇ ਆਧਾਰ ’ਤੇ ਉਨ੍ਹਾਂ ਦੀ ਕੀਮਤ ਲੱਗਦੀ ਹੈ ਅਤੇ ਉਹ ਹਰੇਕ ਸਾਲ ਚੰਗੀ ਤੋਂ ਚੰਗੀ ਨਸਲ ਦਾ ਘੋੜਾ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਹ ਹਰੇਕ ਸਾਲ ਇਸ ਮਾਮਲੇ ’ਚ ਤਰੱਕੀ ਕਰਦਾ ਆ ਰਿਹਾ ਹੈ, ਨਾਲ ਹੀ ਉਹ ਘੋੜੀ ਨੂੰ ਵਿਆਹਾਂ-ਸ਼ਾਦੀਆਂ ’ਚ ਕਿਰਾਏ ’ਤੇ ਭੇਜ ਕੇ ਵੀ ਚੰਗੀ ਕਮਾਈ ਕਰ ਲੈਂਦਾ ਹੈ।

PunjabKesari

ਇਹ ਵੀ ਪੜ੍ਹੋ- ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੀਂਹ ਤੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਕਿਵੇਂ ਕਰਦਾ ਦੇਖਭਾਲ?

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਾਹ ਲੈਣ ਵਾਲੇ ਜੀਵ-ਜੰਤੂ ਜਾਂ ਪਸ਼ੂ ਨੂੰ ਪਾਲਣ ’ਚ ਰਿਸਕ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਪਰ ਜੇਕਰ ਥੋੜੀ ਸਾਵਧਾਨੀ ਵਰਤੀ ਜਾਵੇ ਤਾਂ ਕੋਈ ਵੀ ਕੰਮ ਔਖਾ ਨਹੀਂ ਹੈ ਅਤੇ ਨਾ ਹੀ ਕੋਈ ਅਜਿਹਾ ਖ਼ਤਰਾ ਹੈ, ਜਿਸਦਾ ਹੱਲ ਨਾ ਕੀਤਾ ਜਾ ਸਕੇ। ਉਸਨੇ ਕਿਹਾ ਕਿ ਘੋੜਿਆਂ ਨੂੰ ਪਾਲਣ ਲਈ ਥੋੜੀ ਸਾਵਧਾਨੀ ਦੀ ਲੋੜ ਹੁੰਦੀ ਹੈ ਅਤੇ ਹੁਣ ਉਸਦਾ ਲੰਮਾ ਤਜਰਬਾ ਹੋਣ ਕਾਰਨ ਹੁਣ ਉਹ ਆਸਾਨੀ ਨਾਲ ਘੋੜਿਆਂ ਦੀ ਦੇਖਭਾਲ ਕਰ ਲੈਂਦਾ ਹੈ।ਉਸਨੇ ਦੱਸਿਆ ਕਿ ਉਸਨੇ ਘੋੜਿਆਂ ਲਈ ਬਕਾਇਦਾ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਹੋਏ ਹਨ, ਜੋ ਘੋੜਿਆਂ ਦੀ 24 ਘੰਟੇ ਨਿਗਰਾਨੀ ਰੱਖਦੇ ਹਨ ਅਤੇ ਨਾਲ ਹੀ ਉਸਨੇ ਘੋੜਿਆਂ ਦੇ ਸ਼ੈੱਡ ’ਚ ਪੱਖੇ ਲਗਾਏ ਹਨ ਤਾਂ ਜੋ ਜ਼ਿਆਦਾ ਗਰਮੀ ਕੋਈ ਨੁਕਸਾਨ ਨਾ ਕਰੇ। ਇਸੇ ਤਰ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਸਮੇਂ ਸਿਰ ਦਵਾਈ ਅਤੇ ਵੈਕਸੀਨ ਵਗੈਰਾ ਲਗਵਾ ਦਿੰਦਾ ਹੈ।

ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ

ਹੋਰ ਨੌਜਵਾਨਾਂ ਨੂੰ ਕੀਤੀ ਅਪੀਲ

ਗੁਰਵਿੰਦਰ ਸਿੰਘ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਹੱਥੀਂ ਕੰਮ ਕਰਨ ਦਾ ਜਜ਼ਬਾ ਰੱਖਣ ਅਤੇ ਇਸ ਗੱਲ ਨੂੰ ਕਦੇ ਨਾ ਭੁੱਲਣ ਕਿ ਸਖ਼ਤ ਮਿਹਨਤ ਦੇ ਅੱਗੇ ਕੋਈ ਵੀ ਕੰਮ ਔਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਘੋੜੇ ਪਾਲਣਾ ਹੀ ਨਹੀਂ ਸਗੋਂ ਹੋਰ ਸਹਾਇਕ ਧੰਦੇ ਵੀ ਚੌਖੀ ਆਮਦਨ ਦਾ ਸਰੋਤ ਹੋ ਸਕਦੇ ਹਨ, ਜਿਸ ਤਰ੍ਹਾਂ ਬਹੁਤ ਘੱਟ ਜਗ੍ਹਾ ’ਚ ਤਿੰਨ ਤੋਂ ਚਾਰ ਘੋੜੀਆਂ ਅਤੇ ਉਨ੍ਹਾਂ ਦੇ ਬੱਚੇ ਰੱਖ ਕੇ ਉਹ ਲੱਖਾਂ ਰੁਪਏ ਕਮਾ ਰਿਹਾ ਹੈ। ਇਸ ਤਰ੍ਹਾਂ ਹੋਰ ਕਿਸਾਨ ਅਤੇ ਨੌਜਵਾਨ ਵੀ ਥੋੜੀ ਜਿਹੀ ਹਿੰਮਤ ਕਰ ਕੇ ਆਪਣੀ ਕਮਾਈ ਦੇ ਸਾਧਨ ਵਧਾ ਸਕਦੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News