ਦੋਸਤ ਦੀ ਜਨਮ ਦਿਨ ਪਾਰਟੀ ਤੋਂ ਪਰਤ ਰਹੇ ਨੌਜਵਾਨ ਦੀ ਕਾਰ ਟਰੱਕ ਨਾਲ ਟਕਰਾਈ, ਮੌਤ

Tuesday, Oct 03, 2017 - 06:59 AM (IST)

ਦੋਸਤ ਦੀ ਜਨਮ ਦਿਨ ਪਾਰਟੀ ਤੋਂ ਪਰਤ ਰਹੇ ਨੌਜਵਾਨ ਦੀ ਕਾਰ ਟਰੱਕ ਨਾਲ ਟਕਰਾਈ, ਮੌਤ

ਜਲੰਧਰ, (ਮਹੇਸ਼)— ਪਰਾਗਪੁਰ ਦੇ ਨੇੜੇ ਜਲੰਧਰ-ਲੁਧਿਆਣਾ ਮਾਰਗ 'ਤੇ ਤੇਜ਼ ਰਫਤਾਰ ਟਰੱਕ ਨਾਲ ਟਕਰਾਈ ਇਕ ਕਾਰ ਦੇ ਚਾਲਕ ਏ. ਪੀ. ਜੇ. ਦੇ ਵਿਦਿਆਰਥੀ ਸ਼ਿਵਮ ਮੈਂਗੀ ਦੀ ਅੱਜ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਰਾਮਾਮੰਡੀ ਦੀ ਪੁਲਸ ਨੇ ਜਲੰਧਰ ਦੇ ਨਿਜਾਤਮ ਨਗਰ ਨਿਵਾਸੀ ਫੈਕਟਰੀ ਮਾਲਕ ਰਾਜਿੰਦਰ ਮੈਂਗੀ ਦੇ ਇਕਲੌਤੇ ਬੇਟੇ ਸ਼ਿਵਮ ਦੀ ਮੌਤ ਨੂੰ ਲੈ ਕੇ ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਸਦੀ ਤਲਾਸ਼ ਕੀਤੀ ਜਾ ਰਹੀ ਹੈ।
ਐੱਸ. ਐੱਚ. ਓ. ਰਾਮਾਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸੜਕ ਹਾਦਸੇ ਵਿਚ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਜਾਣ ਤੋਂ ਬਾਅਦ ਸ਼ਿਵਮ ਮੈਂਗੀ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਜਦਕਿ ਪਹਿਲਾਂ ਉਸਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਸੀ। ਐੱਸ. ਐੱਚ. ਓ. ਮੁਤਾਬਕ ਸ਼ਿਵਮ ਆਪਣੇ ਕਿਸੇ ਦੋਸਤ ਦੀ ਹਵੇਲੀ ਵਿਚ ਰੱਖੀ ਗਈ ਜਨਮ ਦਿਨ ਦੀ ਪਾਰਟੀ ਵਿਚ ਭਾਗ ਲੈਣ ਤੋਂ ਬਾਅਦ ਇਕੱਲਾ ਹੀ ਆਪਣੀ ਕਾਰ ਤੋਂ ਜਲੰਧਰ ਸਥਿਤ ਅਪਣੇ ਘਰ ਆ ਰਿਹਾ ਸੀ। 
ਜਦ ਉਹ ਵਿਕਟੋਰੀਆ ਗਾਰਡਨ ਦੇ ਨੇੜੇ ਪਹੁੰਚਿਆ ਤਾਂ ਉਸਦੀ ਕਾਰ ਤੇਜ਼ ਰਫਤਾਰ ਟਰੱਕ ਨਾਲ ਟਕਰਾਉਣ ਤੋਂ ਬਾਅਦ ਡਿਵਾਈਡਰ 'ਤੇ ਚੜ੍ਹ ਗਈ ਅਤੇ ਕਈ ਵਾਰ ਪਲਟੀਆਂ ਖਾਂਦੇ ਹੋਏ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪਰਿਵਾਰ ਮੁਤਾਬਕ ਸ਼ਿਵਮ ਦੀ ਭੈਣ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਅਜੇ ਵੀ ਘਰ ਵਿਚ ਖੁਸ਼ੀ ਦਾ ਮਾਹੌਲ ਸੀ ਪਰ ਸ਼ਿਵਮ ਦੀ ਅਚਾਨਕ ਹੋਈ ਮੌਤ ਕਾਰਨ ਸਭ ਕੁਝ ਮਾਤਮ ਵਿਚ ਬਦਲ ਗਿਆ। 


Related News