ਸ਼ੰਟਿੰਗ ਦੌਰਾਨ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਟਰੇਨ ਹੇਠਾਂ ਆ ਕੇ ਨੌਜਵਾਨ ਦੀ ਮੌਤ

Sunday, Oct 29, 2017 - 01:16 AM (IST)

ਸ਼ੰਟਿੰਗ ਦੌਰਾਨ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਟਰੇਨ ਹੇਠਾਂ ਆ ਕੇ ਨੌਜਵਾਨ ਦੀ ਮੌਤ

ਹੁਸ਼ਿਆਰਪੁਰ,  (ਜ.ਬ.)-  ਅੱਜ ਸਵੇਰੇ ਕਰੀਬ 7.20 ਵਜੇ ਸ਼ੰੰਟਿੰਗ ਦੌਰਾਨ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਟਰੇਨ ਹੇਠਾਂ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ। ਗਾਰਡ ਨੂੰ ਇਸ ਦੀ ਜਾਣਕਾਰੀ ਉਸ ਸਮੇਂ ਮਿਲੀ, ਜਦੋਂ ਉਹ ਟਰੇਨ ਬੈਕ ਕਰ ਕੇ ਪਲੇਟਫਾਰਮ ਨੰ. 2 'ਤੇ ਪਹੁੰਚਿਆ। ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਪੁਲਸ ਚੌਕੀ ਦੇ ਇੰਚਾਰਜ ਹੈੱਡ ਕਾਂਸਟੇਬਲ ਮੰਗਲ ਅਲੀ ਟੀਮ ਸਮੇਤ ਜਾਂਚ ਕਾਰਜਾਂ 'ਚ ਜੁਟ ਗਏ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਲਾਸ਼ ਦੀ ਪਛਾਣ ਨਹੀਂ ਸੀ ਹੋ ਸਕੀ। ਜੀ. ਆਰ. ਪੀ. ਨੇ ਲਾਸ਼ ਨੂੰ ਪਛਾਣ ਲਈ ਤਿੰਨ ਦਿਨਾਂ ਵਾਸਤੇ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਹੈ। 
ਮੌਕੇ 'ਤੇ ਮੌਜੂਦ ਮੰਗਲ ਅਲੀ ਨੇ ਦੱਸਿਆ ਕਿ ਨੌਜਵਾਨ ਪਲੇਟਫਾਰਮ ਦੀ ਉਲਟ ਦਿਸ਼ਾ ਵਿਚੋਂ ਆ ਕੇ ਟਰੇਨ ਹੇਠਾਂ ਆ ਗਿਆ। ਉਸ ਦੀ ਜੇਬ ਵਿਚੋਂ ਮਿਲੀ ਡਾਇਰੀ ਅਤੇ ਰੇਲਵੇ ਟਿਕਟ ਤੋਂ ਲੱਗਦਾ ਹੈ ਕਿ ਮ੍ਰਿਤਕ ਬਿਹਾਰ ਦੇ ਕਟਿਹਾਰ ਜਾਂ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੋਵੇਗਾ। ਕਾਗਜ਼ 'ਤੇ ਇਕ ਜਗ੍ਹਾ ਨਜਰੂਲ ਹੱਕ (22 ਸਾਲ) ਲਿਖਿਆ ਹੋਇਆ ਹੈ, ਜਦਕਿ ਇਕ ਅਟੈਂਡੈਂਸ ਕਾਪੀ 'ਤੇ ਰਾਕੇਸ਼ ਲਿਖਿਆ ਹੋਇਆ ਹੈ। ਪੁਲਸ ਲਾਸ਼ ਦੀ ਪਛਾਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। 


Related News