ਛੁੱਟੀ ਸੰਬੰਧੀ ਲਾਏ ਨੋਟਿਸ ਵਿਰੁੱਧ ਵਰਕਰਾਂ ਪ੍ਰਗਟਾਇਆ ਰੋਸ
Thursday, Nov 23, 2017 - 02:17 AM (IST)
ਰੂਪਨਗਰ, (ਵਿਜੇ)- ਡੀ. ਸੀ. ਐੱਮ. ਦੀ ਮੈਨੇਜਮੈਂਟ ਵੱਲੋਂ ਵਰਕਰਾਂ ਦੇ ਆਪਣੀ ਮਰਜ਼ੀ ਨਾਲ ਛੁੱਟੀ 'ਤੇ ਰਹਿਣ ਸੰਬੰਧੀ ਲਾਏ ਗਏ ਨੋਟਿਸ ਵਿਰੁੱਧ ਡੀ. ਸੀ. ਐੱਮ. ਇੰਪਲਾਈਜ਼ ਯੂਨੀਅਨ ਵੱਲੋਂ ਰੋਸ ਪ੍ਰਗਟ ਕੀਤਾ ਗਿਆ।
ਵਰਕਰਾਂ ਨੇ ਕਿਹਾ ਕਿ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਆਪਣੀ ਮਰਜ਼ੀ ਨਾਲ ਤਾਲਾਬੰਦੀ ਕੀਤੀ ਗਈ ਹੈ, ਜੋ ਗੈਰ-ਕਾਨੂੰਨੀ ਹੈ, ਜਦਕਿ ਵਰਕਰਾਂ ਤੋਂ ਅੰਡਰਟੇਕਿੰਗ ਫਾਰਮ ਭਰਵਾਉਣ ਲਈ ਉਨ੍ਹਾਂ ਦੀ ਪ੍ਰੇਸ਼ਾਨੀ ਵਧਾਈ ਜਾ ਰਹੀ ਹੈ। ਉਧਰ, ਇਸ ਘਟਨਾਕ੍ਰਮ ਨੂੰ ਪੰਜ ਦਿਨ ਬੀਤ ਚੁੱਕੇ ਹਨ ਪਰ ਮੈਨੇਜਮੈਂਟ ਆਪਣੇ ਅੜੀਅਲ ਰਵੱਈਏ 'ਤੇ ਡਟੀ ਹੋਈ ਹੈ। ਕੁਝ ਵਰਕਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਸਪੈਂਡ ਕੀਤਾ ਜਾ ਰਿਹਾ ਹੈ, ਜਦਕਿ ਘਟੀਆ ਚਾਲਾਂ ਚੱਲ ਕੇ ਵਰਕਰਾਂ ਦੇ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਵੀ ਝਾਂਸੇ 'ਚ ਵਰਕਰ ਨਹੀਂ ਆਉਣਗੇ। ਇਸ ਮੌਕੇ ਪ੍ਰਧਾਨ ਰਵਿੰਦਰ ਰਾਣਾ, ਉਪ ਪ੍ਰਧਾਨ ਮੇਜਰ ਸਿੰਘ, ਗੁਰਚਰਨ ਸਿੰਘ, ਸੀਨੀਅਰ ਉਪ ਪ੍ਰਧਾਨ ਰਾਜੇਸ਼ ਚੋਪੜਾ, ਜਨਰਲ ਸਕੱਤਰ ਰਿਸ਼ੂ ਕੁਮਾਰ, ਪ੍ਰੈੱਸ ਸਕੱਤਰ ਜਸਪਾਲ ਸਿੰਘ, ਰਾਜ ਬਹਾਦਰ, ਬਲਜੀਤ ਸਿੰਘ, ਮਨਜੀਤ ਸਿੰਘ ਤੇ ਜਸਵੀਰ ਸਿੰਘ ਮੌਜੂਦ ਸਨ।
