ਮੰਡਾਲਾ ’ਚ ਧੁੱਸੀ ਬੰਨ੍ਹ ਦਾ ਪਾੜ ਭਰਨ ਦਾ ਕੰਮ ਅਜੇ ਵੀ ਜਾਰੀ, ਪ੍ਰਸ਼ਾਸਨ ਨੇ 500 ਲੋਕਾਂ ਨੂੰ ਕੀਤਾ ਰੈਸਕਿਊ

Friday, Jul 14, 2023 - 11:53 AM (IST)

ਮੰਡਾਲਾ ’ਚ ਧੁੱਸੀ ਬੰਨ੍ਹ ਦਾ ਪਾੜ ਭਰਨ ਦਾ ਕੰਮ ਅਜੇ ਵੀ ਜਾਰੀ, ਪ੍ਰਸ਼ਾਸਨ ਨੇ 500 ਲੋਕਾਂ ਨੂੰ ਕੀਤਾ ਰੈਸਕਿਊ

ਜਲੰਧਰ (ਚੋਪੜਾ)- ਤਹਿਸੀਲ ਸ਼ਾਹਕੋਟ ਦੇ ਬਲਾਕ ਲੋਹੀਆਂ ਖ਼ਾਸ ਵਿਚ ਬੀਤੇ ਦਿਨੀਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟ ਗਿਆ ਸੀ, ਜਿਸ ਕਾਰਨ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬ ਗਏ ਸਨ, ਜਦਕਿ ਅਜੇ ਵੀ ਧੁੱਸੀ ਬੰਨ੍ਹ ਦਾ ਪਾੜ ਭਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਰੋਜ਼ਾਨਾ ਸਿਆਸੀ ਆਗੂ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਇਥੇ ਲੋਕਾਂ ਦੀ ਮਦਦ ਲਈ ਪਹੁੰਚ ਰਹੇ ਹਨ। ਉਥੇ ਹੀ ਧੁੱਸੀ ਬੰਨ੍ਹ ਦਾ ਪਾੜ ਭਰਨ ਲਈ ਜ਼ਿਲ੍ਹੇ ਵਿਚੋਂ ਬੋਰੀਆਂ ਮਿੱਟੀ ਦੀਆਂ ਭਰ ਕੇ ਦਰਿਆ ਕੰਢੇ ਪਹੁੰਚਾਈਆਂ ਜਾ ਰਹੀਆਂ ਹਨ।

ਇਸੇ ਵਿਚਕਾਰ ਰਾਹਤ ਦੀ ਖ਼ਬਰ ਇਹ ਹੈ ਕਿ ਭਾਖੜਾ ਡੈਮ ਦੇ ਗੇਟ ਨਾ ਖੋਲ੍ਹੇ ਜਾਣ, ਮਾਨਸੂਨ ਦੇ ਨਾ ਵਰ੍ਹਨ ਨਾਲ ਹੜ੍ਹ ਪੀੜਤ ਇਲਾਕਿਆਂ ਵਿਚ ਅੱਜ ਪਾਣੀ ਦਾ ਪੱਧਰ ਕਾਫ਼ੀ ਘਟਿਆ ਹੈ, ਜਿਸ ਨਾਲ ਸ਼ਾਹਕੋਟ, ਫਿਲੌਰ ਅਤੇ ਲੋਹੀਆਂ ਦੇ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਪਿਛਲੇ 4-5 ਦਿਨਾਂ ਤੋਂ ਡਾਊਨ ਲੈਵਲ ’ਤੇ ਬਣੇ ਪਿੰਡਾਂ ਵਿਚ ਲੋਕਾਂ ਦੇ ਘਰਾਂ ਅੰਦਰ 7-8 ਫੁੱਟ ਤੋਂ ਜ਼ਿਆਦਾ ਪਾਣੀ ਦਾਖਲ ਹੋਣ ਕਾਰਨ ਭਾਰੀ ਨੁਕਸਾਨ ਹੋਇਆ, ਉਥੇ ਹੀ ਫ਼ਸਲਾਂ ਤੋਂ ਇਲਾਵਾ ਪਸ਼ੂ ਧਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਪਾਤੜਾਂ 'ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

PunjabKesari

ਪਾਣੀ ਭਰਨ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਸਮੇਤ ਕਈ ਆਗੂਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਰਾਹਤ ਪ੍ਰਬੰਧਾਂ ਨੂੰ ਲੈ ਕੇ ਮੋਰਚਾ ਖੋਲ੍ਹਿਆ ਹੋਇਆ ਹੈ। ਦੂਜੇ ਪਾਸੇ ਫੌਜ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਜਿੱਥੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਵਿਚੋਂ ਬਾਹਰ ਕੱਢਣ ਵਿਚ ਜੁਟੀਆਂ ਰਹੀਆਂ, ਉਥੇ ਹੀ ਕਿਸ਼ਤੀਆਂ ਵਿਚ ਭੋਜਨ ਰੱਖ ਕੇ ਪਿੰਡਾਂ ਅੰਦਰ ਪਾਣੀ ਵਿਚ ਫਸੇ ਲੋਕਾਂ ਦੇ ਘਰਾਂ ਵਿਚ ਭੋਜਨ, ਸਾਫ਼ ਪਾਣੀ ਸਮੇਤ ਹੋਰ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਤਾਇਨਾਤ ਕੀਤੀਆਂ ਗਈਆਂ ਸਪੈਸ਼ਲ ਟੀਮਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਜਾਂਚ ਕਰ ਕੇ ਮਰੀਜ਼ਾਂ ਦਾ ਇਲਾਜ ਕਰਨ ਉਪਰੰਤ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਧੇਰੇ ਮਰੀਜ਼ ਬੁਖਾਰ, ਦਸਤ, ਉਲਟੀਆਂ ਸਮੇਤ ਚਮੜੀ ਦੀਆਂ ਬੀਮਾਰੀਆਂ ਅਤੇ ਦਿਲ ਘਬਰਾਉਣ ਦੇ ਆ ਰਹੇ ਹਨ। ਅਜੇ ਵੀ ਪਿੰਡਾਂ ਵਿਚ ਲੋਕ ਪਾਣੀ ਦੇ ਵਿਚਕਾਰ ਅਤੇ ਛੱਤਾਂ ’ਤੇ ਰਹਿ ਰਹੇ ਹਨ। ਉਹ ਆਪਣੇ ਘਰਾਂ ਨੂੰ ਛੱਡਣ ਨੂੰ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਗੈਂਗਵਾਰ, ਇਕ ਕੈਦੀ ਦਾ ਬੇਰਹਿਮੀ ਨਾਲ ਕਤਲ

PunjabKesari

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪ੍ਰਭਾਵਿਤ ਪਿੰਡ ਵਿਚ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਗਰਾਊਂਡ ਜ਼ੀਰੋ ’ਤੇ ਲੋਕਾਂ ਨੂੰ ਸਹਾਇਤਾ ਦੇ ਰਹੇ ਹਨ ਅਤੇ ਰਾਹਤ ਕੈਂਪਾਂ ਵਿਚ ਸਾਰਿਆਂ ਲਈ ਵਧੀਆ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ 500 ਦੇ ਲਗਭਗ ਲੋਕਾਂ ਨੂੰ ਰੈਸਕਿਊ ਕਰਕੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋਂ ਕੱਢਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਧੁੱਸੀ ਬੰਨ੍ਹ ਵਿਚ ਪਏ ਪਾੜ ਨੂੰ ਭਰਨ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ। ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ।

PunjabKesari

ਹੜ੍ਹ ਨਾਲ ਹੋਏ ਨੁਕਸਾਨ ’ਤੇ ਕਿਸਾਨ ਫਿਕਰਮੰਦ, ਸਰਕਾਰ ਪੂਰੇ ਕਰਜ਼ੇ ਨੂੰ ਕਰੇ ਮੁਆਫ਼
ਬੀਤੇ ਦਿਨਾਂ ਦੇ ਮੁਕਾਬਲੇ ਭਾਵੇਂ ਪਾਣੀ ਦਾ ਪੱਧਰ ਕੁਝ ਘਟਿਆ ਹੈ ਪਰ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿੱਸਣ ਲੱਗੀਆਂ ਹਨ। ਲੋਹੀਆਂ ਦੇ ਕਿਸਾਨਾਂ ਜੋਗਿੰਦਰ ਸਿੰਘ, ਰਾਮ ਸਿੰਘ, ਭਗਵੰਤ ਸਿੰਘ, ਰਾਜਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦੀ 15 ਏਕੜ ਫ਼ਸਲ ਪੂਰੀਤਰ੍ਹਾਂ ਬਰਬਾਦ ਹੋ ਗਈ ਹੈ। ਦਰਿਆ ਦੇ ਪਾਣੀ ਕਾਰਨ ਰੇਤਾ ਖੇਤਾਂ ਵਿਚ ਆ ਗਈ ਹੋਵੇਗੀ, ਜਿਸ ਕਾਰਨ ਉਹ ਹੁਣ ਦੂਜੀ ਫਸਲ ਵੀ ਇਕ ਸੀਜ਼ਨ ਨਹੀਂ ਲਾ ਸਕਦੇ। ਘਰਾਂ ਵਿਚ 5 ਫੁੱਟ ਤਕ ਪਾਣੀ ਭਰਿਆ ਹੋਣ ਕਾਰਨ ਘਰ ਦਾ ਸਾਰਾ ਸਾਮਾਨ ਵੀ ਭਿੱਜ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇ।

ਇਹ ਵੀ ਪੜ੍ਹੋ-  ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪੁੱਜੇ CM ਭਗਵੰਤ ਮਾਨ, ਕਿਹਾ-ਪਾਣੀ 'ਚੋਂ ਹਿੱਸਾ ਮੰਗਣ ਵਾਲੇ ਸੂਬੇ ਰੱਖ ਲੈਣ ਹੁਣ

PunjabKesari
ਕਿਸਾਨਾਂ ਨੇ ਕਿਹਾ ਕਿ ਹਰੇਕ ਸਿਆਸੀ ਪਾਰਟੀ ਦੇ ਆਗੂ ਪਿੰਡਾਂ ਵਿਚ ਹਾਲ ਪੁੱਛਣ ਤਾਂ ਆ ਰਹੇ ਹਨ ਪਰ ਉਨ੍ਹਾਂ ਨੂੰ ਆਪਣੀ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ। ਪਿੰਡਾਂ ਵਿਚ ਪਿਛਲੇ 4 ਦਿਨਾਂ ਤੋਂ ਸਾਫ਼ ਪਾਣੀ ਅਤੇ ਲਾਈਟ ਨਾ ਹੋਣ ਕਾਰਨ ਉਹ ਮੁਸ਼ਕਿਲਾਂ ਭਰਿਆ ਜੀਵਨ ਜਿਊ ਰਹੇ ਹਨ। ਲਗਭਗ 15 ਏਕੜ ਫ਼ਸਲ ਵੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ। ਹੁਣ ਉਨ੍ਹਾਂ ਦਾ ਅੱਗੇ ਗੁਜ਼ਾਰਾ ਕਿਵੇਂ ਚੱਲੇਗਾ, ਇਸ ਗੱਲ ਦੀ ਚਿੰਤਾ ਸਤਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਵੀ ਜਲਦ ਕੋਈ ਆਰਥਿਕ ਮਦਦ ਮਿਲਦੀ ਵਿਖਾਈ ਨਹੀਂ ਦੇ ਰਹੀ।

PunjabKesari

PunjabKesari

PunjabKesari

ਇਹ ਵੀ ਪੜ੍ਹੋ- ਟਾਂਡਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News