ਰਿਕਸ਼ਾ ਸਵਾਰ ਅੌਰਤ ਦਾ ਪਰਸ ਖੋਹ ਕੇ ਦੌਡ਼ੇ 2 ਝਪਟਮਾਰ ਗ੍ਰਿਫਤਾਰ

Tuesday, Aug 28, 2018 - 05:28 AM (IST)

 ਅੰਮ੍ਰਿਤਸਰ,   (ਅਰੁਣ)-  ਕੰਟੋਨਮੈਂਟ ਇਲਾਕੇ ਵਿਚ ਕਰੀਬ ਇਕ ਹਫਤਾ ਪਹਿਲਾਂ ਰਿਕਸ਼ਾ ਸਵਾਰ ਅੌਰਤ ਕੋਲੋਂ ਪਰਸ ਖੋਹ ਕੇ ਦੌਡ਼ੇ ਝਪਟਮਾਰਾਂ ਨੂੰ ਬੀਤੀ ਸ਼ਾਮ ਥਾਣਾ ਕੰਟੋਨਮੈਂਟ ਦੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਲਾਲ ਸਿੰਘ ਪੁੱਤਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਦੀਪ ਪੁੱਤਰ ਰਾਮ ਸਿੰਘ ਦੋਨੋਂ ਵਾਸੀ ਨਿੱਕਾ ਸਿੰਘ ਕਾਲੋਨੀ ਵਜੋਂ ਹੋਈ ਹੈ, ਦੇ ਕੋਲੋਂ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
 ਕੀ ਸੀ ਮਾਮਲਾ :  ਬੀਤੀ 21 ਅਗਸਤ ਨੂੰ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸ਼ਿੰਦਰ ਕੌਰ ਨਾਂ ਦੀ ਅੌਰਤ ਵੱਲੋਂ ਦੱਸਿਆ ਗਿਆ ਸੀ ਕਿ ਉਹ ਜਦੋਂ ਰਿਕਸ਼ੇ ’ਤੇ  ਆਰਮੀ ਕੰਨਟੀਨ ਸਾਮਾਨ ਲੈਣ ਜਾ ਰਹੀ ਸੀ ਤਾਂ ਮਗਰੋਂ ਆਏ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਦਾ ਪਰਸ ਜਿਸ ਵਿਚ ਨਕਦੀ ਤੋਂ ਇਲਾਵਾ ਉਸ ਦਾ ਵੋਟਰ ਕਾਰਡ, ਆਰਮੀ ਕੰਨਟੀਨ ਕਾਰਡ ਤੇ ਹੋਰ ਦਸਤਾਵੇਜ਼ ਸਨ, ਖੋਹ ਕੇ ਦੌਡ਼ ਗਏ। ਪੁਲਸ ਵੱਲੋਂ ਦਰਜ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।
®ਨਸ਼ਾ ਪੂਰਤੀ ਲਈ ਕਰਦੇ ਸਨ ਲੁੱਟ-ਖੋਹ ਦੀਆਂ ਵਾਰਦਾਤਾਂ  
 ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਦੋਨਾਂ ਮੁਲਜ਼ਮ ਜੋ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਾ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 
ਇਨ੍ਹਾਂ ਮੁਲਜ਼ਮਾਂ ਵੱਲੋਂ ਇਸ ਅੌਰਤ ਕੋਲੋਂ ਖੋਹ  ਕੀਤਾ ਪਰਸ ਜਿਸ ਵਿਚੋਂ ਨਕਦੀ ਕੱਢਣ ਮਗਰੋੋਂ ਇਹ ਪਰਸ ਰੇਲਵੇ ਲਾਈਨਾਂ  ਕੋਲ ਸੁੱਟ ਦਿੱਤਾ ਸੀ। ਪੁਲਸ ਵੱਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਹ ਪਰਸ ਬਰਾਮਦ ਕਰਨ ਮਗਰੋਂ ਉਸ ਵਿਚ ਪਏ ਵੋਟਰ ਕਾਰਡ ਦੇ ਅਾਧਾਰ ਤੇ ਉਕਤ ਅੌਰਤ ਨੂੰ ਬੁਲਾ ਕੇ ਇਨ੍ਹਾਂ ਲੁਟੇਰਿਆਂ ਦੀ ਸ਼ਨਾਖਤ ਕਰਵਾਈ ਗਈ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਮੁਲਜ਼ਮ ਜੋ ਪੇਸ਼ੇਵਰ ਝਪਟਮਾਰ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਕੰਟੋਨਮੈਂਟ ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 
 


Related News