ਪੁਰਾਣੀ ਰੰਜਿਸ਼ ਦਾ ਖ਼ੌਫ਼ਨਾਕ ਅੰਤ, ਔਰਤ ਨੇ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ

Thursday, Apr 06, 2023 - 09:25 PM (IST)

ਪੁਰਾਣੀ ਰੰਜਿਸ਼ ਦਾ ਖ਼ੌਫ਼ਨਾਕ ਅੰਤ, ਔਰਤ ਨੇ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਸਮਾਣਾ (ਦਰਦ, ਅਸ਼ੋਕ) : ਸਬ-ਡਵੀਜ਼ਨ ਦੇ ਪਿੰਡ ਕਾਹਨਗੜ੍ਹ ਭੂਤਨਾ ਵਿਖੇ ਇਕ ਔਰਤ ਨੇ ਵਿਅਕਤੀ ਦੇ ਮੱਥੇ ’ਚ ਇੱਟ ਮਾਰ ਕੇ ਕਤਲ ਕਰ ਦਿੱਤਾ ਹੈ। ਮਾਮਲੇ ਸਬੰਧੀ ਸਦਰ ਪੁਲਸ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੇਵ ਸਿੰਘ (40) ਦੀ ਪਤਨੀ ਗੁਰਜੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਤੀ ਸੁਸਾਇਟੀ ’ਚੋਂ ਬੁੱਧਵਾਰ ਦੁਪਹਿਰ ਨੂੰ ਡਿਊਟੀ ਕਰ ਕੇ ਜਦੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ’ਚ ਸਿੰਦਰਪਾਲ ਕੌਰ ਨਾਮੀ ਔਰਤ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਵੱਲੋਂ ਆਬਕਾਰੀ ਤੋਂ ਮਾਲੀਏ 'ਚ 2587 ਕਰੋੜ ਦਾ ਮਿਸਾਲੀ ਵਾਧਾ, ਮੰਤਰੀ ਚੀਮਾ ਨੇ ਦਿੱਤੀ ਅਹਿਮ ਜਾਣਕਾਰੀ

ਇਸ ਦੌਰਾਨ ਸਿੰਦਰਪਾਲ ਕੌਰ ਨੇ ਉਸ ਦੇ ਮੱਥੇ ਵਿਚ ਇੱਟ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੇ ਮੱਥੇ ’ਤੇ ਟਾਂਕੇ ਲਗਾਉਣ ਉਪਰੰਤ ਦਵਾਈ ਦੇ ਕੇ ਘਰ ਭੇਜ ਦਿੱਤਾ। ਕਰੀਬ ਬੁੱਧਵਾਰ ਰਾਤ 12 ਵਜੇ ਮੌਤ ਹੋ ਗਈ, ਉਸ ਨੇ ਤਕਰਾਰ ਦੀ ਵਜਾ ਪੁਰਾਣੀ ਰੰਜਿਸ਼ ਦੱਸਿਆ। ਜਾਂਚ ਅਧਿਕਾਰੀ ਅਨੁਸਾਰ ਉਕਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਸਿੰਦਰਪਾਲ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ।


author

Mandeep Singh

Content Editor

Related News