ਟਰੇਨ ''ਚ ਔਰਤ ਦਾ ਪਰਸ ਝਪਟਿਆ
Friday, Mar 02, 2018 - 04:33 AM (IST)

ਹੁਸ਼ਿਆਰਪੁਰ, (ਅਮਰਿੰਦਰ)- ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਐਕਸਪ੍ਰੈੱਸ ਟਰੇਨ ਦੇ ਏ. ਸੀ. ਕੋਚ ਵਿਚ ਸਵਾਰ ਔਰਤ ਪਰਸ ਝਪਟਮਾਰ ਗਿਰੋਹ ਦਾ ਸ਼ਿਕਾਰ ਹੋ ਗਈ। ਇਸ ਸਬੰਧੀ ਸ਼ਿਕਾਇਤ ਜੀ. ਆਰ. ਪੀ. ਚੌਕੀ ਨੂੰ ਦੇ ਦਿੱਤੀ ਗਈ ਹੈ।
ਹੁਸ਼ਿਆਰਪੁਰ ਦੇ ਫਤਹਿਗੜ੍ਹ ਮੁਹੱਲੇ ਦੀ ਪੀੜਤ ਔਰਤ ਦਵਿੰਦਰ ਕੌਰ ਪਤਨੀ ਇੰਜੀ. ਸੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਗੁੜਗਾਓਂ ਦੀ ਰਹਿਣ ਵਾਲੀ ਹੈ ਤੇ ਉਸ ਦਾ ਪਤੀ ਸੁਪਿੰਦਰ ਸਿੰਘ ਮੁੰਬਈ 'ਚ ਇੰਜੀਨੀਅਰ ਹੈ ਤੇ ਬੇਟਾ ਊਨਾ ਰੋਡ 'ਤੇ ਸਥਿਤ ਪੀ. ਯੂ. ਰੀਜਨਲ ਸੈਂਟਰ 'ਚ ਇੰਜੀਨੀਅਰਿੰਗ ਕਰ ਰਿਹਾ ਹੈ ਅਤੇ ਫਤਹਿਗੜ੍ਹ ਮੁਹੱਲੇ 'ਚ ਉਸ ਦੇ ਪੇਕੇ ਹਨ। ਉਸ ਨੇ ਦੱਸਿਆ ਕਿ ਗੁੜਗਾਓਂ 'ਚ ਘਰ ਵਿਚ ਕੋਈ ਨਾ ਹੋਣ ਕਾਰਨ ਉਹ ਸਾਰੇ ਗਹਿਣੇ ਤੇ ਪੈਸੇ ਪਰਸ ਵਿਚ ਲੈ ਕੇ ਹੁਸ਼ਿਆਰਪੁਰ ਆ ਰਹੀ ਸੀ ਕਿ ਤੜਕਸਾਰ ਜਦੋਂ ਟਰੇਨ ਜਲੰਧਰ ਕੈਂਟ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਈ ਤਾਂ ਅਚਾਨਕ ਇਕ ਲੜਕੇ ਨੇ ਟਰੇਨ ਵਿਚੋਂ ਬੜੀ ਤੇਜ਼ੀ ਨਾਲ ਉਸ ਦਾ ਪਰਸ ਖੋਹ ਕੇ ਛਾਲ ਮਾਰ ਦਿੱਤੀ ਤੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਟਰੇਨ ਵਿਚ ਸਕਿਉਰਿਟੀ ਗਾਰਡ ਜਾਂ ਯਾਤਰੀਆਂ ਨੇ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ।