ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ

Wednesday, Aug 09, 2023 - 01:51 PM (IST)

ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ

ਚੰਡੀਗੜ੍ਹ (ਪਾਲ) : ਆਉਣ ਵਾਲੇ ਇਕ ਹਫਤੇ ਤਕ ਸ਼ਹਿਰ ’ਚ ਭਾਰੀ ਮੀਂਹ ਤਾਂ ਨਹੀਂ ਪਰ ਵਿਚ-ਵਿਚ ਮੀਂਹ ਪੈਂਦਾ ਰਹੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਹਲਕੀਆਂ ਪੱਛਮੀ ਪੌਣਾਂ ਸਰਗਰਮ ਹਨ, ਜਿਸਦਾ ਅਸਰ ਦੇਖਣ ਨੂੰ ਮਿਲੇਗਾ। ਮੀਂਹ ਤੋਂ ਬਾਅਦ ਤਾਪਮਾਨ ’ਚ ਕਮੀ ਆਉਂਦੀ ਹੈ ਪਰ ਜਿਵੇਂ ਹੀ ਧੁੱਪ ਨਿਕਲਦੀ ਹੈ ਵਾਧਾ ਹੋ ਜਾਂਦਾ ਹੈ ਤਾਂ ਅਜਿਹੇ ’ਚ ਤਾਪਮਾਨ 30 ਤੋਂ 34 ਡਿਗਰੀ ਦੇ ਆਸਪਾਸ ਹੀ ਰਹੇਗਾ। ਇਸ ਵਾਰ ਜੋ ਮਾਨਸੂਨ ’ਚ ਮੀਂਹ ਅਸੀਂ ਵੇਖ ਰਹੇ ਹਾਂ, ਉਹ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੈ। ਮਾਨਸੂਨ ’ਚ ਆਮ ਮੀਂਹ ਨਾਲੋਂ ਅਸੀਂ ਪਹਿਲਾਂ ਹੀ ਅੱਗੇ ਹਾਂ। ਇਕ ਜੂਨ ਤੋਂ ਹੁਣ ਤਕ 965.7 ਐੱਮ. ਐੱਮ. ਮੀਂਹ ਪੈ ਚੁੱਕਿਆ ਹੈ, ਜੋਕਿ ਸੀਜ਼ਨਲ ਮੀਂਹ ਤੋਂ 90.70 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ :  ਹੜ੍ਹ ਪ੍ਰਭਾਵਿਤ ਖੇਤਰ 'ਚ ਵਿਭਾਗ ਦੀ ਵੱਡੀ ਪਹਿਲਕਦਮੀ, ਮੁੜ ਲੀਹ 'ਤੇ ਪਰਤਣ ਲੱਗੀ ਕਿਸਾਨੀ

ਦੇਰ ਸ਼ਾਮ ਪਈਆਂ ਕਣੀਆਂ
ਮੰਗਲਵਾਰ ਵੀ ਸਾਰਾ ਦਿਨ ਬੱਦਲ ਆਉਂਦੇ-ਜਾਂਦੇ ਰਹੇ। ਹਾਲਾਂਕਿ ਗਰਮੀ ਦਾ ਅਹਿਸਾਸ ਸਾਰਾ ਦਿਨ ਰਿਹਾ। ਸ਼ਾਮ 6.30 ਵਜੇ ਦੇ ਆਸਪਾਸ ਸ਼ਹਿਰ ’ਚ ਮੀਂਹ ਵੀ ਪਿਆ। ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦੋਂਕਿ ਹੇਠਲਾ ਤਾਪਮਾਨ 24.6 ਡਿਗਰੀ ਸੈਲਸੀਅਸ ਰਿਹਾ। ਵਿਭਾਗ ਦਾ ਲਾਂਗ ਫੋਰਕਾਸਟ ਵੇਖੀਏ ਤਾਂ ਅਗਲੇ 5 ਦਿਨ ਸ਼ਹਿਰ ਦਾ ਤਾਪਮਾਨ 34 ਡਿਗਰੀ ਦੇ ਆਸਪਾਸ ਹੀ ਰਹੇਗਾ, ਜਦੋਂਕਿ ਹੇਠਲਾ ਤਾਪਮਾਨ 26 ਡਿਗਰੀ ਤਕ ਰਹਿਣ ਦੇ ਆਸਾਰ ਹਨ।

ਇਹ ਵੀ ਪੜ੍ਹੋ : ਦਿਨ ਦਿਹਾੜੇ ਪੰਜਾਬ 'ਚ ਵੱਡੀ ਵਾਰਦਾਤ, ਗੋਲ਼ੀਆਂ ਨਾਲ ਭੁੰਨਿਆ ਮਾਪਿਆਂ ਦਾ ਇਕਲੌਤਾ ਪੁੱਤ

ਅੱਗੇ ਮੌਸਮ ਇਸ ਤਰ੍ਹਾਂ ਰਹੇਗਾ
- ਬੁੱਧਵਾਰ ਬੱਦਲ ਰਹਿਣ ਦੇ ਨਾਲ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ, ਜਦੋਂਕਿ ਹੇਠਲਾ ਤਾਪਮਾਨ 26 ਡਿਗਰੀ ਰਹਿਣ ਦੀ ਉਮੀਦ।
- ਵੀਰਵਾਰ ਬੱਦਲ ਰਹਿਣ ਦੇ ਨਾਲ ਹੀ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ, ਜਦੋਂਕਿ ਹੇਠਲਾ ਤਾਪਮਾਨ 26 ਡਿਗਰੀ ਰਹਿਣ ਦੀ ਉਮੀਦ ਹੈ।
- ਸ਼ੁੱਕਰਵਾਰ ਵੀ ਬੱਦਲ ਰਹਿਣ ਦੇ ਨਾਲ ਹੀ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ, ਜਦੋਂਕਿ ਹੇਠਲਾ ਤਾਪਮਾਨ 26 ਡਿਗਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਪੰਜਾਬ ਸ਼ਰਾਬ ਘਪਲੇ ਦੀ ਸੀ. ਬੀ. ਆਈ. ਤੇ ਈ. ਡੀ. ਜਾਂਚ ਕਰਾਉਣ : ਹਰਸਿਮਰਤ ਬਾਦਲ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

 


author

Anuradha

Content Editor

Related News