ਹੱਡ ਚੀਰਵੀਂ ਠੰਡ ਨੇ ਕੰਬਣ ਲਾਏ ਪੰਜਾਬ ਦੇ ਲੋਕ, ਮੌਸਮ ਵਿਭਾਗ ਨੇ ਇਸ ਦਿਨ ਕੀਤੀ ਮੀਂਹ ਦੀ ਭਵਿੱਖਬਾਣੀ

Sunday, Dec 25, 2022 - 06:33 PM (IST)

ਹੱਡ ਚੀਰਵੀਂ ਠੰਡ ਨੇ ਕੰਬਣ ਲਾਏ ਪੰਜਾਬ ਦੇ ਲੋਕ, ਮੌਸਮ ਵਿਭਾਗ ਨੇ ਇਸ ਦਿਨ ਕੀਤੀ ਮੀਂਹ ਦੀ ਭਵਿੱਖਬਾਣੀ

ਲੁਧਿਆਣਾ (ਸਲੂਜਾ) : ਪੰਜਾਬ ਭਰ ’ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਦਾ ਪਾਰਾ 5 ਡਿਗਰੀ ਸੈਲਸੀਅਸ ਤੱਕ ਲੁੜਕ ਗਿਆ। ਰੋਪੜ ’ਚ ਸ਼ਨੀਵਾਰ ਨੂੰ ਸਭ ਤੋਂ ਘੱਟ ਤਾਪਮਾਨ ਦਾ ਪਾਰਾ 1.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਅੱਜ ਵੀ ਸੀਤ ਲਹਿਰ ਦਾ ਦਬਦਬਾ ਰਹਿਣ ਕਾਰਨ ਲੋਕ ਕੰਭਦੇ ਰਹੇ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਵਿਚ ਪੱਛਮੀ ਚੱਕਰਵਾਤ ਦੇ ਪੈਦਾ ਹੋਣ ਕਾਰਨ ਵੱਖ-ਵੱਖ ਹਿੱਸਿਆਂ ’ਚ 30-31 ਦਸੰਬਰ ਨੂੰ ਬਾਰਿਸ਼ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਹੋਟਲ ’ਚ ਮ੍ਰਿਤਕ ਮਿਲੇ ਕੁੜੀ-ਮੁੰਡਾ, ਸੀ. ਸੀ. ਟੀ. ਵੀ. ਵੀਡੀਓ ਵੀ ਆਈ ਸਾਹਮਣੇ

ਇਸ ਤੋਂ ਇਲਾਵਾ ਜੇ ਮਹਾਨਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਅੱਜ ਧੁੰਦ ਦੁਪਹਿਰ ਸਮੇਂ ਹਟਣ ਨਾਲ ਸੂਰਜ ਦੇਵਤਾ ਦੇ ਦਰਸ਼ਨ ਹੋਣ ਨਾਲ ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਮਿਲੀ। ਜਦੋਂਕਿ ਅੰਮ੍ਰਿਤਸਰ ’ਚ 6 ਡਿਗਰੀ ਸੈਲਸੀਅਸ, ਲੁਧਿਆਣਾ ’ਚ 4.9 ਡਿਗਰੀ ਸੈਲਸੀਅਸ, ਪਟਿਆਲਾ ’ਚ 4.8, ਪਠਾਨਕੋਟ ’ਚ 77, ਬਠਿੰਡਾ ’ਚ 3.2, ਫਰੀਦਕੋਟ ’ਚ 5.3, ਬਰਨਾਲਾ ’ਚ 8.1, ਫਤਹਿਗੜ੍ਹ ਸਹਿਬ ’ਚ 4.5, ਫਿਰੋਜ਼ਪੁਰ ’ਚ 9.7, ਹੁਸ਼ਿਆਰਪੁਰ ’ਚ 4.9, ਜਲੰਧਰ ’ਚ 8.6, ਮੋਗਾ ’ਚ 6.1, ਮੋਹਾਲੀ ’ਚ 4.6, ਸ੍ਰੀ ਮੁਕਤਸਰ ਸਾਹਿਬ ’ਚ 5.6, ਰੋਪੜ ’ਚ 1.8, ਸ਼ਹੀਦ ਭਗਤ ਸਿੰਘ ਨਗਰ ’ਚ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਵਿਚ ਪੱਛਮੀ ਚੱਕਰਵਾਤ ਦੇ ਪੈਦਾ ਹੋਣ ਕਾਰਨ ਵੱਖ-ਵੱਖ ਹਿੱਸਿਆਂ ’ਚ ਬਾਰਿਸ਼ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News