ਹੀਟਰ ਬੰਦ ਕਰਦੇ ਸਮੇਂ ਚੌਕੀਦਾਰ ਨੂੰ ਲੱਗਾ ਕਰੰਟ, ਵਾਪਰਿਆ ਵੱਡਾ ਹਾਦਸਾ
Tuesday, Jan 16, 2024 - 05:26 PM (IST)
ਚੰਡੀਗੜ੍ਹ (ਸੁਸ਼ੀਲ) : ਠੰਡ ਤੋਂ ਬਚਾਅ ਲਈ ਹੀਟਰ ਲਗਾ ਕੇ ਸੌਂ ਰਹੇ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਦੇ ਚੌਕੀਦਾਰ ਦੀ ਰਾਤ ਅੱਗ ਲੱਗਣ ਕਾਰਣ ਮੌਤ ਹੋ ਗਈ। ਚੌਕੀਦਾਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅੱਗ ਨਾਲ ਝੁਲਸੇ ਚੌਕੀਦਾਰ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 60 ਸਾਲਾ ਸੁਰੇਸ਼ ਕੁਮਾਰ ਵਾਸੀ ਪੰਚਕੂਲਾ ਸੈਕਟਰ-4 ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਹੀਟਰ ’ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੈਕਟਰ-11 ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ ਹੈ ਅਤੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੀ ਸ਼ਾਨਦਾਰ ਪ੍ਰਾਪਤੀ : ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਦੇਣ ’ਚ ਸੂਬੇ ’ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
ਕੱਪੜਿਆਂ ’ਚ ਲੱਗੀ ਅੱਗ
ਪੰਚਕੂਲਾ ਦਾ ਰਹਿਣ ਵਾਲਾ 60 ਸਾਲਾ ਸੁਰੇਸ਼ ਕੁਮਾਰ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ’ਚ ਚੌਕੀਦਾਰ ਸੀ। ਉਹ ਸਰਵੈਂਟ ਕੁਆਰਟਰ ’ਚ ਰਹਿੰਦਾ ਸੀ। ਅੱਤ ਦੀ ਠੰਡ ਕਾਰਨ ਸੁਰੇਸ਼ ਕੁਮਾਰ ਕਮਰੇ ’ਚ ਹੀਟਰ ਚਲਾ ਕੇ ਸੌਂਦਾ ਸੀ। ਐਤਵਾਰ ਰਾਤ ਨੂੰ ਉਹ ਹੀਟਰ ਲਗਾ ਕੇ ਸੌਂ ਗਿਆ। ਕਮਰਾ ਗਰਮ ਹੋਣ ਤੋਂ ਬਾਅਦ ਜਦੋਂ ਉਹ ਹੀਟਰ ਨੂੰ ਬੰਦ ਕਰਨ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਉਸ ਦੇ ਕੱਪੜੇ ਹੀਟਰ ’ਤੇ ਡਿੱਗ ਗਏ। ਜਿਸ ਕਾਰਣ ਕੱਪੜਿਆਂ ਨੂੰ ਅੱਗ ਲੱਗ ਜਾਣ ਕਾਰਨ ਉਹ ਪੂਰੀ ਤਰ੍ਹਾਂ ਝੁਲਸ ਗਿਆ। ਸੋਮਵਾਰ ਸਵੇਰੇ ਜਦੋਂ ਸੁਰੇਸ਼ ਕੁਮਾਰ ਨਹੀਂ ਉਠਿਆ ਤਾਂ ਉਸ ਦਾ ਸਾਥੀ ਉਸ ਨੂੰ ਜਗਾਉਣ ਆਇਆ ਅਤੇ ਸੁਰੇਸ਼ ਕੁਮਾਰ ਨੂੰ ਜ਼ਮੀਨ ’ਤੇ ਅੱਗ ਨਾਲ ਝੁਲਸਿਆ ਪਿਆ ਵੇਖ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਫੋਰੈਂਸਿਕ ਮੋਬਾਈਲ ਟੀਮ ਨੂੰ ਮੌਕੇ ’ਤੇ ਬੁਲਾਇਆ। ਟੀਮ ਨੇ ਦੱਸਿਆ ਕਿ ਸੁਰੇਸ਼ ਦੀ ਮੌਤ ਅੱਗ ਨਾਲ ਝੁਲਸਣ ਕਾਰਣ ਹੋਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸੁਰੇਸ਼ ਲਾਲਾ ਲਾਜਪਤ ਰਾਏ ਭਵਨ ਵਿਚ ਪਿਛਲੇ 25 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : ਖਹਿਰਾ ਨੂੰ ਜ਼ਮਾਨਤ ਮਿਲਣ ਮਗਰੋਂ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਬਾਹਰੋਂ ਆਉਣ ਵਾਲੇ ਮਰੀਜ਼ ਲੈਂਦੇ ਹਨ ਕਮਰਾ
ਸੈਕਟਰ-15 ਦੀ ਇਸ ਇਮਾਰਤ ’ਚ ਬਾਹਰੋਂ ਆਉਣ ਵਾਲੇ ਮਰੀਜ਼ ਠਹਿਰਦੇ ਹਨ। ਜਿਨ੍ਹਾਂ ਮਰੀਜ਼ਾਂ ਦਾ ਚੰਡੀਗੜ੍ਹ ਦੇ ਪੀ. ਜੀ. ਆਈ. ’ਚ ਲੰਬੇ ਸਮੇਂ ਤੱਕ ਇਲਾਜ ਚੱਲਦਾ ਹੈ, ਉਹ ਇੱਥੇ ਕਮਰਾ ਲੈ ਕੇ ਰਹਿੰਦੇ ਹਨ। ਟਰੱਸਟ ਵਲੋਂ ਇੱਥੇ ਲੈਬਾਰਟਰੀ ਟੈਸਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੈਕਟਰ-15 ਪੀ.ਜੀ.ਆਈ. ਹਸਪਤਾਲ ਦੇ ਨੇੜੇ ਹੋਣ ਕਾਰਣ ਮਰੀਜ਼ਾਂ ਨੂੰ ਇੱਥੇ ਰਹਿਣ ’ਚ ਸੁਵਿਧਾ ਰਹਿੰਦੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਫ਼ੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ’ਤੇ ਅਫ਼ਸੋਸ ਦਾ ਪ੍ਰਗਟਾਵਾ
‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।