ਜਲੰਧਰ : ਦੇਰ ਰਾਤ ਬੱਚਿਆਂ ਦੀ ਲੜਾਈ 'ਚ ਚੱਲੀ ਗੋਲੀ

Monday, Mar 22, 2021 - 12:01 AM (IST)

ਜਲੰਧਰ : ਦੇਰ ਰਾਤ ਬੱਚਿਆਂ ਦੀ ਲੜਾਈ 'ਚ ਚੱਲੀ ਗੋਲੀ

ਜਲੰਧਰ, (ਵਰੁਣ)- ਦੇਰ ਰਾਤ ਵਿਵੇਕਾਨੰਦ ਪਾਰਕ ਇਲਾਕੇ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬੱਚਿਆਂ ਦੀ ਹੋਈ ਲੜਾਈ 'ਚ ਇਕ ਪੱਖ ਵੱਲੋਂ ਹਵਾਈ ਫਾਇਰ ਕਰ ਦਿੱਤਾ ਗਿਆ। ਗੋਲੀ ਲੱਗਣ ਕਾਰਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਫਾਇਰ ਹੋਇਆ ਹੈ।

ਮੌਕੇ 'ਤੇ ਪੁੱਜੇ ਥਾਣਾ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਵਿਅਕਤੀ 'ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਗਿਆ ਹੈ ਉਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਕਿਹਾ ਕਿ ਜਿਸ ਵਿਅਕਤੀ 'ਤੇ ਦੋਸ਼ ਲਗਾਏ ਗਏ ਹਨ ਉਨ੍ਹਾਂ ਦੇ ਘਰ 'ਚ ਕਿਸੇ ਦੇ ਕੋਲ ਵੀ ਲਾਇਸੈਂਸੀ ਪਿਸਟਲ ਨਹੀਂ ਹੈ ਅਤੇ ਨਾ ਹੀ ਕੋਈ ਖੋਲ ਬਰਾਮਦ ਹੋਇਆ ਹੈ।


author

Bharat Thapa

Content Editor

Related News