ਲੁੱਟ-ਖੋਹ ਦਾ ਸ਼ਿਕਾਰ ਹੋਈ ਔਰਤ ਦੀ ਮੌਤ
Monday, Jun 25, 2018 - 10:25 PM (IST)
ਅੰਮ੍ਰਿਤਸਰ—ਅੰਮ੍ਰਿਤਸਰ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ 'ਚ ਲੁੱਟ ਦਾ ਸ਼ਿਕਾਰ ਹੋਈ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ। ਦਰਅਸਲ ਪਰਮਜੀਤ ਕੌਰ ਆਪਣੀ ਬੇਟੀ ਨਾਲ ਐਕਟਿਵਾ 'ਤੇ ਘਰ ਜਾ ਰਹੀ ਸੀ ਇਸ ਵਿਚਾਲੇ ਅੰਮ੍ਰਿਤਸਰ ਦੇ ਡੀ.ਸੀ. ਦਫਤਰ ਦੇ ਬਾਹਰ ਲੰਘ ਰਹੀ ਸੀ ਤਦ ਪਿਛੋਂ ਅਚਾਨਕ 2 ਨੌਜਵਾਨ ਆਏ ਅਤੇ ਉਨ੍ਹਾਂ ਨੇ ਪਰਮਜੀਤ ਕੌਰ ਦਾ ਪਰਸ ਖੋ ਲਿਆ ਜਿਸ ਕਰਕੇ ਮਹਿਲਾ ਐਕਟਿਵਾ ਤੋਂ ਡਿੱਗ ਗਈ ਅਤੇ ਉਸ ਦਾ ਸਿਰ ਜ਼ਮੀਨ 'ਤੇ ਜਾ ਵੱਜਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉੱਥੇ ਹੀ ਇਸ ਘਟਨਾ ਨੇ ਪੁਲਸ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਲੁਟੇਰੇ ਬੇ-ਖੌਫ ਹੋ ਕੇ ਸਰਕਾਰੀ ਦਫਤਰ ਦੇ ਬਾਹਰ ਲੁੱਟ-ਖੋਹ ਕਰ ਰਹੇ ਹਨ। ਇਸ ਘਟਨਾ ਨਾਲ ਇਕ ਔਰਤ ਮੌਤ ਹੋ ਗਈ। ਉੱਥੇ ਹੀ ਇਸ ਵਿਚਾਲੇ ਮ੍ਰਿਤਕ ਮਹਿਲਾ ਦੀ ਬੇਟੀ ਰੋ-ਰੋ ਕੇ ਆਪਣੀ ਮਾਂ ਦੀ ਮੌਤ ਦਾ ਇਨਸਾਫ ਮੰਗ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
