ਬੇਰੋਜ਼ਗਾਰੀ ਤੋਂ ਤੰਗ ਵਿਅਕਤੀ ਨੇ ਲਿਆ ਫਾਹਾ

01/19/2018 7:46:23 AM

ਜਲੰਧਰ, (ਸੁਧੀਰ, ਜ. ਬ.)- ਥਾਣਾ ਨੰ. 8 ਅਧੀਨ ਪੈਂਦੇ ਇਲਾਕੇ ਬਲਦੇਵ ਨਗਰ 'ਚ ਇਕ ਵਿਅਕਤੀ ਨੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪਹੁੰਚੀ ਤੇ 174 ਤਹਿਤ ਕਾਰਵਾਈ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਪੁਲਸ ਨੂੰ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਦਾਰ ਕਿਸੇ ਨੂੰ ਨਹੀਂ ਠਹਿਰਾਇਆ ਤੇ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹੋਣ ਦੀ ਗੱਲ ਲਿਖੀ ਹੈ। ਨਾਲ ਹੀ ਪਤਨੀ ਤੇ ਹੋਰਾਂ ਨੇ ਕਿਸੇ ਵਲੋਂ ਤੰਗ ਨਾ ਕੀਤੇ ਜਾਣ ਦੀ ਗੱਲ ਕਹੀ ਹੈ। ਥਾਣਾ ਨੰ. 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸੋਨੂੰ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਕੁਝ ਸਮੇਂ ਤੋਂ ਉਹ ਘਰ ਹੀ ਰਹਿੰਦਾ ਸੀ, ਜਦਕਿ ਉਸ ਦੀ ਪਤਨੀ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ। ਅੱਜ ਸੋਨੂੰ ਦੀ ਪਤਨੀ ਕੰਮ ਤੋਂ ਵਾਪਸ ਪਰਤੀ ਤਾਂ ਦੇਖਿਆ ਕਿ ਪਤੀ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਪਤਨੀ ਨੇ ਦਰਵਾਜ਼ਾ ਖੜਕਾਇਆ ਪਰ ਪਤੀ ਨੇ ਨਹੀਂ ਖੋਲ੍ਹਿਆ। ਜਿਸ ਦੇ ਬਾਅਦ ਆਸ-ਪਾਸ ਦੇ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਉਸ ਦੇ ਪਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਬੇਰੋਜ਼ਗਾਰੀ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕੀਤੀ। ਫਿਲਹਾਲ  ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।


Related News