ਪੱਲੇਦਾਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮਜ਼ਦੂਰੀ 'ਚ ਕਟੌਤੀ ਦੇ ਲਾਏ ਦੋਸ਼,ਦਿੱਤੀ ਇਹ ਚਿਤਾਵਨੀ

Monday, Jul 06, 2020 - 06:25 PM (IST)

ਪੱਲੇਦਾਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮਜ਼ਦੂਰੀ 'ਚ ਕਟੌਤੀ ਦੇ ਲਾਏ ਦੋਸ਼,ਦਿੱਤੀ ਇਹ ਚਿਤਾਵਨੀ

ਮਾਨਸਾ(ਅਮਰਜੀਤ ਚਾਹਲ) - ਪੰਜਾਬ ਸੂਬਾ ਪੱਲੇਦਾਰ ਯੂਨੀਅਨ ਦੇ ਬੈਨਰ ਹੇਠ ਸਮੂਹ ਮਜ਼ਦੂਰ ਜੱਥੇਬੰਦੀਆਂ ਨੇ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਰੋਹ ਪ੍ਰਦਰਸ਼ਨ ਕੀਤਾ। ਪੱਲੇਦਾਰ ਮਜ਼ਦੂਰ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਝੋਨੇ ਅਤੇ ਕਣਕ ਦੀਆਂ ਬੋਰੀਆਂ ਦੀ ਪੂਰੀ ਮਜ਼ਦੂਰੀ ਦਿੱਤੀ ਜਾਵੇ ਜਿਵੇਂ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਿੱਤੀ ਜਾ ਰਹੀ ਸੀ। ਪਰ ਹੁਣ ਇਸ ਦੀ ਦਰ ਵਿਚ 50% ਤੱਕ ਘਟਾ ਦਿੱਤੀ ਗਈ ਹੈ ਜਿਸ ਕਾਰਨ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਮਜ਼ਦੂਰੀ ਦੀਆਂ ਦਰਾਂ ਪੂਰੀਆਂ ਨਾ ਦਿੱਤੀਆਂ ਤਾਂ ਸਾਰੇ ਵਰਕਰ ਅੰਦੋਲਨ 'ਤੇ ਉਤਰ ਆਉਣਗੇ।

PunjabKesari

ਮਾਨਸਾ ਵਿਖੇ ਪੰਜਾਬ ਸੂਬਾ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਡੀ.ਸੀ. ਦਫਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਹ ਮਜ਼ਦੂਰ ਯੂਨੀਅਨ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਵਿੰਗ ਹੈ, ਪਰ ਅੱਜ ਉਹ ਆਪਣੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਖੁਰਾਕ ਏਜੰਸੀਆਂ ਝੋਨੇ ਅਤੇ ਕਣਕ ਦੀਆਂ ਬੋਰੀਆਂ ਦੇ ਸਰਕਾਰੀ ਰੇਟ ਤੋਂ 120% ਜ਼ਿਆਦਾ ਦਾ ਭੁਗਤਾਨ ਕਰਦੀਆਂ ਹੁੰਦੀਆਂ ਸਨ। ਅਕਾਲੀ-ਭਾਜਪਾ ਸਰਕਾਰ ਸਮੇਂ ਪੂਰੀ ਮਜ਼ਦੂਰੀ ਦਿੱਤੀ ਜਾਂਦੀ ਸੀ। ਪਰ ਹੁਣ ਕਾਂਗਰਸ ਸਰਕਾਰ ਵੇਲੇ ਮਜ਼ਦੂਰੀ 'ਚ 50% ਤੱਕ ਦੀ ਕਟੌਤੀ ਕਰ ਦਿੱਤੀ ਗਈ ਹੈ।

ਕਾਮਿਆਂ ਨੇ ਦੱਸਿਆ ਕਿ ਮਜ਼ਦੂਰੀ ਦੀਆਂ ਦਰਾਂ ਘਟ ਰਹੀਆਂ ਹਨ ਅਤੇ ਦੂਜੇ ਪਾਸੇ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਦੇ ਸਾਰੇ ਮਜ਼ਦੂਰ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਹਨ। ਘਰ ਦੇ ਖਰਚੇ ਪੂਰੇ ਕਰਨੇ ਮੁਸ਼ਕਲ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਤਨਖਾਹ ਨਾ ਵਧਾਈ ਗਈ ਤਾਂ ਸਾਰੇ ਕਾਮੇ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ।
 


author

Harinder Kaur

Content Editor

Related News