ਤਾਲੇ ਤੋੜ ਕੇ ਚੋਰਾਂ ਨੇ ਘਰ ''ਤੇ ਕੀਤਾ ਹੱਥ ਸਾਫ, 24 ਘੰਟੇ ਬੀਤ ਜਾਣ ਬਾਅਦ ਵੀ ਪੁਲਸ ਨੇ ਨਹੀਂ ਕੀਤਾ ਕੇਸ ਦਰਜ

Thursday, Aug 24, 2017 - 04:17 PM (IST)

ਤਾਲੇ ਤੋੜ ਕੇ ਚੋਰਾਂ ਨੇ ਘਰ ''ਤੇ ਕੀਤਾ ਹੱਥ ਸਾਫ, 24 ਘੰਟੇ ਬੀਤ ਜਾਣ ਬਾਅਦ ਵੀ ਪੁਲਸ ਨੇ ਨਹੀਂ ਕੀਤਾ ਕੇਸ ਦਰਜ


ਲੁਧਿਆਣਾ(ਤਰੁਣ) - ਥਾਣਾ ਦਰੇਸੀ ਦੇ ਅਧੀਨ ਆਉਂਦੇ ਇਲਾਕਾ ਥਾਪਰਾਂ ਮੁਹੱਲਾ ਵਿਚ ਬੀਤੀ ਰਾਤ ਅਣਪਛਾਤੇ ਚੋਰ ਨੇ ਇਕ ਘਰ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਮੋਬਾਇਲ ਅਤੇ ਕੀਮਤੀ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਰਾਣਾ ਬਾਜ਼ਾਰ 'ਚ ਜੂਸ ਦੀ ਦੁਕਾਨ ਚਲਾਉਣ ਵਾਲੇ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਥਾਪਰਾਂ ਮੁਹੱਲਾ 'ਚ ਰਹਿੰਦਾ ਹੈ। ਉਸ ਦੀ ਸੱਸ ਦੀ ਸਿਹਤ ਠੀਕ ਨਹੀਂ ਹੈ। ਮੰਗਲਵਾਰ ਦੁਪਹਿਰ ਉਸ ਦੀ ਪਤਨੀ ਹੈਬੋਵਾਲ ਸਥਿਤ ਪੇਕੇ ਗਈ। ਰਾਤ ਨੂੰ ਜਦੋਂ ਉਹ ਘਰ ਪਰਤੀ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਸਮੇਤ ਸਾਰੇ ਤਾਲੇ ਟੁੱਟੇ ਹੋਏ ਹਨ। ਘਰ ਦੇ ਅੰਦਰ ਪਿਆ ਸਾਰਾ ਸਾਮਾਨ ਖਿੱਲਰਿਆ ਪਿਆ ਹੈ ਅਤੇ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ। ਸਾਂਭ-ਸੰਭਾਲ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਅਲਮਾਰੀ ਵਿਚ ਪਈ 15 ਹਜ਼ਾਰ ਦੀ ਨਕਦੀ, ਇਕ ਐੱਲ. ਸੀ. ਡੀ., ਦੋ ਕੀਮਤੀ ਮੋਬਾਇਲ ਸਮੇਤ ਵੱਡੀ ਮਾਤਰਾ ਵਿਚ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਂਚ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਇਲਾਕਾ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਹੈ।

ਚੋਰ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਦਾ ਚਿਹਰਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਿਆ ਹੈ। ਸੋਨੂੰ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਹੈ ਪਰ ਗਲੀ ਵਿਚ ਹੋਰਨਾਂ ਕਈ ਕੰਪਲੈਕਸਾਂ ਦੇ ਬਾਹਰ ਕੈਮਰੇ ਲੱਗੇ ਹਨ। ਉਸ ਨੇ ਆਪਣੇ ਪੱਧਰ 'ਤੇ ਇਕ ਕੰਪਲੈਕਸ ਦੇ ਬਾਹਰ ਲੱਗੇ ਕੈਮਰੇ ਦੀ ਫੁਟੇਜ ਹਾਸਲ ਕੀਤੀ ਹੈ, ਜਿਸ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਜਾਂਦੇ ਹੋਏ ਚੋਰ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ। ਸੋਨੂੰ ਨੇ ਸੀ. ਸੀ. ਟੀ. ਵੀ. ਫੁਟੇਜ ਇਲਾਕਾ ਪੁਲਸ ਨੂੰ ਦੇ ਦਿੱਤੀ ਹੈ।


Related News