ਚੋਰਾਂ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਤੋੜੇ

Friday, Aug 11, 2017 - 12:18 AM (IST)

ਚੋਰਾਂ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਤੋੜੇ

ਬਟਾਲਾ/ਕਲਾਨੌਰ,   (ਬੇਰੀ, ਮਨਮੋਹਨ)-  ਬੀਤੀ ਰਾਤ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਲਖਣ ਖੁਰਦ 'ਚ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਰਿਆਨੇ ਦਾ ਸਮਾਨ ਤੇ ਨਕਦੀ ਚੋਰੀ ਕਰਨ ਅਤੇ ਪਿੰਡ ਲਖਣਕਲਾਂ ਵਿਖੇ ਇਕ ਹੋਰ ਦੁਕਾਨ ਦੇ ਜਿੰਦਰੇ ਤੋੜਣ ਦੇ ਬਾਵਜੂਦ ਚੋਰੀ ਕਰਨ 'ਚ ਨਾਕਾਮ ਰਹਿਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਿਆਨਾ ਸਟੋਰ ਦੇ ਮਾਲਕ ਜਸਵਿੰਦਰ ਸਿੰਘ ਵਾਸੀ ਲਖਣ ਖੁਰਦ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਜਦੋਂ ਉਹ ਦੁਕਾਨ ਖੋਲ੍ਹਣ ਆਇਆ ਤਾਂ ਦੇਖਿਆ ਕਿ ਸ਼ਟਰ ਖੁੱਲ੍ਹਾ ਹੋਇਆ ਸੀ ਅਤੇ ਉਸਦੇ ਜਿੰਦਰੇ ਟੁੱਟੇ ਹੋਏ ਸਨ।
ਜਦੋਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਖੰਡ ਦੀਆਂ ਭਰੀਆਂ ਕਰੀਬ 2 ਬੋਰੀਆਂ, ਸਰਫ, ਘਿਓ, ਚਾਹ ਪੱਤੀ ਆਦਿ ਸਾਮਾਨ ਤੋਂ ਇਲਾਵਾ ਗੱਲੇ 'ਚ ਪਏ ਕਰੀਬ 2 ਹਜ਼ਾਰ ਰੁਪਏ ਦੀਆਂ ਛੋਟੀਆਂ ਪਰਚੀਆਂ ਤੇ ਭਾਨ ਗਾਇਬ ਸੀ। ਦੂਸਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਨੰਦ ਕਰਿਆਨਾ ਸਟੋਰ ਲਖਣਕਲਾਂ ਦੇ ਮਾਲਕ ਰਮੇਸ਼ ਸ਼ਰਮਾ ਨੇ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਚੋਰੀ ਕਰਨ ਲਈ ਸ਼ਟਰ ਖੋਲ੍ਹ ਲਿਆ ਸੀ ਪਰ ਡਬਲ ਸ਼ਟਰ ਹੋਣ ਦੇ ਕਾਰਨ ਦੂਸਰਾ ਸ਼ਟਰ ਖੋਲ੍ਹਣ 'ਚ ਅਸਮਰਥ ਹੋਣ ਕਾਰਨ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ 'ਚ ਅਸਫਲ ਰਹੇ। ਇਨ੍ਹਾਂ ਘਟਨਾਵਾਂ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਸੁਚਿਤ ਕਰ ਦਿੱਤਾ ਹੈ।


Related News