ਚੋਰਾਂ ਨੇ ਧਾਰਮਕ ਅਸਥਾਨਾਂ ਦੀਆਂ ਗੋਲਕਾਂ ''ਤੋੜੀਆਂ''

Monday, Mar 12, 2018 - 02:07 AM (IST)

ਚੋਰਾਂ ਨੇ ਧਾਰਮਕ ਅਸਥਾਨਾਂ ਦੀਆਂ ਗੋਲਕਾਂ ''ਤੋੜੀਆਂ''

ਤਪਾ ਮੰਡੀ, (ਮਾਰਕੰਡਾ)- ਬੀਤੇ ਕਈ ਦਿਨਾਂ ਤੋਂ ਚੋਰ ਕਈ ਧਾਰਮਕ ਅਸਥਾਨਾਂ ਦੀਆਂ ਗੋਲਕਾਂ ਭੰਨਣ ਤੋਂ ਵੀ ਬਾਜ਼ ਨਹੀਂ ਆਏ। ਪੀਰਖ਼ਾਨਾ ਤਪਾ ਪ੍ਰਬੰਧਕ ਕਮੇਟੀ ਦੇ ਆਗੂ ਰਾਜ ਕੁਮਾਰ ਪੱਖੋ ਨੇ ਦੱਸਿਆ ਕਿ ਪੀਰਖ਼ਾਨੇ 'ਚ ਰੱਖੇ ਗੱਲੇ 'ਚੋਂ ਚੋਰਾਂ ਨੇ 3 ਵਾਰ ਪੈਸੇ ਚੋਰੀ ਕਰ ਲਏ। ਪੀਰਖ਼ਾਨੇ ਦੀਆਂ ਕੰਧਾਂ ਉੱਚੀਆਂ ਹਨ। ਜਦੋਂ ਪੀਰਖ਼ਾਨੇ ਦੇ ਸੇਵਾਦਾਰ ਦੁਪਹਿਰ ਵੇਲੇ ਘਰ ਰੋਟੀ ਖਾਣ ਜਾਂਦੇ ਹਨ ਤਾਂ ਪੀਰਖ਼ਾਨੇ ਨੂੰ ਜਿੰਦਾ ਲੱਗਿਆ ਹੁੰਦਾ ਹੈ। ਸਮਝ ਨਹੀਂ ਆ ਰਹੀ ਕਿ ਚੋਰ ਕਿਸ ਤਰ੍ਹਾਂ ਪੀਰਖ਼ਾਨੇ 'ਚ ਦਾਖ਼ਲ ਹੋ ਕੇ ਚੋਰੀ ਕਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਟੀ ਥਾਣਾ ਵਿਖੇ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ ਅਤੇ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਮੌਕੇ 'ਤੇ ਆ ਕੇ ਪੜਤਾਲ ਵੀ ਕੀਤੀ ਹੈ।
ਇਸੇ ਤਰ੍ਹਾਂ ਬਾਬਾ ਮੱਠ ਨੇੜੇ ਵੀ ਉਗੇ ਜੰਡ ਕੋਲ ਬਣੀ ਮਟੀ 'ਤੇ ਵੀਰਵਾਰ ਨੂੰ ਔਰਤਾਂ ਪੂਜਾ ਕਰਨ ਆਉਂਦੀਆਂ ਹਨ ਅਤੇ ਪੈਸੇ ਚੜ੍ਹਾ ਜਾਂਦੀਆਂ ਹਨ। ਇਹ ਪੈਸੇ ਵੀ ਕੋਈ ਗੱਲੇ ਦਾ ਜਿੰਦਾ ਭੰਨ ਕੇ ਲੈ ਜਾਂਦਾ ਹੈ। ਟਰੱਕ ਯੂਨੀਅਨ ਦੇ ਪਿੱਛੇ ਬਣੇ ਸੰਤ ਬਾਬਾ ਚਿਤਾਨੰਦ ਦੀ ਸਮਾਧ 'ਤੇ ਲੱਗੇ ਗ਼ੱਲੇ 'ਚੋਂ ਵੀ ਚੋਰ ਪੈਸੇ ਕੱਢ ਕੇ ਲੈ ਜਾਂਦੇ ਹਨ। ਸ਼ਰਧਾਲੂਆਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।


Related News