ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਿਵਸੈਨਾ ਕਰਵਾਏਗੀ 5 ਜੂਨ ਨੂੰ ਰਮਾਇਣ ਦਾ ਪਾਠ

05/26/2017 3:17:01 PM

ਜਲੰਧਰ, (ਸੋਨੂੰ) - ਅੱਜ ਸ਼ਿਵਸੈਨਾ ਸਮਾਜਵਾਦੀ ਦੇ ਰਾਸ਼ਟਰ ਪ੍ਰਧਾਨ ਸ੍ਰੀ ਕਮਲੇਸ਼ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ਼ 'ਚ ਘੋਸ਼ਣਾ ਕੀਤੀ ਕਿ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਬਲੂ ਸਟਾਰ ਆਪ੍ਰੈਸ਼ਨ ਦੌਰਾਨ ਸ਼ਹੀਦ ਹੋਏ ਮਿਲਟਰੀ ਪੁਲਸ ਜਵਾਨਾਂ ਅਤੇ ਨਿਰਦੋਸ਼ ਲੋਕਾਂ ਦੀ ਆਤਮਾ ਦੀ ਸ਼ਾਂਤੀ ਦੇ ਪਾਠ ਲਈ 5 ਜੂਨ ਨੂੰ ਰਮਾਇਣ ਦਾ ਪਾਠ ਰੱਖਿਆ ਜਾਵੇਗਾ। ਜਿਸ ਦੀ ਸਮਾਪਤੀ 6 ਜੂਨ ਨੂੰ ਹੋਵੇਗਾ, ਜਿਸ 'ਚ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਸ਼ਿਵ ਸੈਨਿਕ ਭਾਰੀ ਮਾਤਰਾ 'ਚ ਸ਼ਾਮਿਲ ਹੋਣਗੇ। ਜੋ ਇਸ ਗੱਲ ਦਾ ਸਬੂਤ ਹੋਵੇਗਾ ਕਿ ਅੱਤਵਾਦ ਅਤੇ ਖਾਲਿਸਤਾਨੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਕੰਮ ਕਰੇਗੀ। ਰਾਸ਼ਟਰ ਪ੍ਰਧਾਨ ਸ੍ਰੀ ਕਮਲੇਸ਼ ਭਾਰਦਵਾਜ ਨੇ ਵੀ ਕਿਹਾ ਕਿ ਜਿਨਾਂ ਤਰੀਕਿਆ ਨਾਲ ਪੰਜਾਬ ਮੁੱਖ ਮੰਤਰੀ ਅਤੇ ਲੁਧਿਆਣਾ ਤੋਂ ਐਸ. ਪੀ. ਰਵਨੀਤ ਸਿੰਘ ਬਿੱਟੂ ਜਿਸ ਤਰ੍ਹਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆ ਜੋ ਨਿੰਦਣਯੋਗ ਹਨ। ਜਦਕਿ ਕੈਪਟਨ ਸਾਹਿਬ 77 ਸੀਟਾਂ ਜਿੱਤ ਕੇ ਖਾਲਿਸਤਾਨ ਸਮਰਥਕ ਲੋਕਾਂ ਨੂੰ ਸਾਬਤ ਕਰ ਚੁੱਕੇ ਹੈ ਕਿ ਸਿੱਖਾ ਅਤੇ ਹਿੰਦੂਆਂ ਦੋਹਾਂ 'ਤੇ ਪੂਰਾ ਵਿਸ਼ਵਾਸ ਹੈ ਇਸ ਲਈ ਇਸ ਲਈ ਉਨ੍ਹਾਂ ਨੇ ਇਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਪੰਜਾਬ ਕੇਨੈਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਦਾ ਬਾਇਕਾਟ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਖਾਲਿਸਤਾਨੀ ਸਮੱਰਥਕਾਂ ਦਾ ਪੰਜਾਬ 'ਚ ਕੋਈ ਆਦਰ ਸਤਿਕਾਰ ਨਹੀਂ ਹੋਵੇਗਾ। ਰਾਸ਼ਟਰ ਪ੍ਰਧਾਨ ਸ੍ਰੀ ਕਮਲੇਸ਼ ਭਾਰਦਵਾਜ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਪੰਜਾਬ 'ਚ ਖਾਲਿਸਤਾਨ ਦੀ ਅਵਾਜ਼ ਉਠੇਗੀ ਤਾਂ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ।  


Related News