ਤਾਪਮਾਨ ''ਚ 2 ਤੋਂ 4 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਜਾਰੀ

Friday, Mar 02, 2018 - 05:43 AM (IST)

ਤਾਪਮਾਨ ''ਚ 2 ਤੋਂ 4 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਜਾਰੀ

ਜਲੰਧਰ, (ਰਾਹੁਲ)- ਪਹਾੜੀ ਖੇਤਰਾਂ ਵਿਚ ਬਰਫ ਪੈਣ ਕਾਰਨ ਰਾਤ ਤੇ ਸਵੇਰ ਦੇ ਸਮੇਂ ਠੰਡ ਦੇ ਬਾਵਜੂਦ ਘੱਟੋ-ਘੱਟ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ। ਹੋਲੀ ਦੇ ਤਿਉਹਾਰ 'ਤੇ ਹਲਕੇ ਤੇਜ਼ ਮੀਂਹ ਕਾਰਨ ਰੰਗਾਂ ਭਰੀ ਹੋਲੀ ਜਲ ਭਰੀ ਹੋਲੀ ਵਿਚ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 2 ਤੋਂ 4 ਮਾਰਚ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਤੇਜ਼ ਹਨੇਰੀ ਚੱਲਣ ਦੀ ਵੀ ਸੰਭਾਵਨਾ ਹੈ। ਅੱਜ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 2 ਤੋਂ 4 ਮਾਰਚ ਤੱਕ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਉਤਾਰ-ਚੜ੍ਹਾਅ ਕਾਰਨ 14 ਤੋਂ 27 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਇਸ ਹਫਤੇ ਆਸਮਾਨ ਬੱਦਲਾਂ ਨਾਲ ਘਿਰਿਆ ਰਹੇਗਾ। ਅੱਜ ਮੌਸਮ ਵਿਚ ਸਵੇਰ ਦੇ ਸਮੇਂ ਨਮੀ 90 ਫੀਸਦੀ ਸੀ ਜੋ ਕਿ ਸ਼ਾਮ ਨੂੰ ਘਟ ਕੇ 62 ਫੀਸਦੀ ਰਿਕਾਰਡ ਕੀਤੀ ਗਈ ਹੈ।


Related News