ਅਧਿਆਪਕਾਂ ਨੇ ਖਾਲੀ ਭਾਂਡੇ ਖੜਕਾ ਕੇ ਕੀਤਾ ਪ੍ਰਦਰਸ਼ਨ

02/22/2018 6:36:20 AM

ਫਗਵਾੜਾ, (ਰੁਪਿੰਦਰ ਕੌਰ)- ਅੱਜ ਦੁਪਹਿਰ ਬਾਅਦ ਬਲਾਕ ਫਗਵਾੜਾ ਦੇ ਸਮੂਹ ਅਧਿਆਪਕ ਵਰਗ ਬੀ. ਪੀ. ਈ. ਓ. ਦਫਤਰ ਅੱਗੇ ਇਕੱਠੇ ਹੋਏ ਪੰਜਵੇਂ ਦਿਨ ਭੁੱਖ ਹੜਤਾਲ 'ਤੇ ਸਤਨਾਮ ਸਿੰਘ ਪਰਮਾਰ, ਕਮਲ ਗੁਪਤਾ, ਗੁਰਮੁਖ ਸਿੰਘ ਲੋਕ ਪ੍ਰੇਮੀ, ਕੁਲਵਿੰਦਰ ਰਾਏ ਰਾਮਪਾਲ ਬੈਠੇ। ਇਸ ਦੌਰਾਨ ਅਧਿਆਪਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣ ਲਈ ਖਾਲੀ ਭਾਂਡੇ ਖੜਕਾ ਕੇ ਤੇ ਕਾਲੇ ਬਿੱਲੇ ਲਾਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਫਗਵਾੜਾ ਦੇ ਬਾਜ਼ਾਰਾਂ ਵਿਚੋਂ ਇਕ ਵਿਸ਼ਾਲ ਰੋਸ ਮਾਰਚ ਕੱਢਿਆ। 
ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਕਿਹਾ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਤੇ ਹੋਰ ਭੱਖਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਕਰ ਰਹੇ ਹਨ ਪਰ ਸਥਾਨਕ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਅਧਿਆਪਕਾਂ ਦੀ ਸਾਰ ਲੈਣ ਨਹੀਂ ਆਇਆ। ਜਿਸ ਕਾਰਨ ਅਧਿਆਪਕ ਵਰਗ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੇ ਯੋਗ ਹੱਲ ਲਈ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਦੇਣ ਦੀ ਖੇਚਲ ਕੀਤੀ ਜਾਵੇ ਨਹੀਂ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ, ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਉਸਦੀ ਜ਼ਿੰਮੇਵਾਰ ਹੋਵੇਗੀ।
ਇਸ ਮੌਕੇ ਜਸਵੀਰ ਸੈਣੀ, ਅਜੇ ਕੁਮਾਰ, ਦਲਜੀਤ ਸੈਣੀ, ਜਗਦੀਸ਼ ਸਿੰਘ, ਪਰਮਜੀਤ ਚੌਹਾਨ, ਵਿਕਾਸਦੀਪ, ਸਾਧੂ ਸਿੰਘ ਜੱਸਲ, ਹੰਸਰਾਜ ਬੰਗੜ, ਸੁਨੀਤਾ, ਨੀਤਾ ਰਾਣੀ, ਸਤਨਾਮ ਸਿੰਘ ਗਿੱਲ, ਮਨਜੀਤ ਕੌਰ, ਹਰਜਿੰਦਰ, ਕੁਲਵਿੰਦਰ ਕੌਰ, ਰੋਹਿਨੀ, ਸ਼ਮਾ ਰਾਣੀ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਕਿਰਨ ਸ਼ਰਮਾ, ਸੀਮਾ, ਅੰਜਲੀ ਵਾਲੀਆ, ਪ੍ਰਵੀਨ, ਰੀਟਾ, ਵਿਨੀਤਾ ਜੋਸ਼ੀ, ਰਜਨੀ, ਬਬੀਤਾ, ਕਮਲੇਸ਼ ਰਾਣੀ, ਮਨਜੀਤ ਕੌਰ, ਰੁਪਿੰਦਰ ਕੌਰ, ਨਵਜੀਤ ਜੱਗੀ ਆਦਿ ਅਧਿਆਪਕ ਹਾਜ਼ਰ ਸਨ।


Related News