ਸਰਵੇ ਨੇ ਵੀ ਕੈਪਟਨ ਨੂੰ ਦੱਸਿਆ ਦੇਸ਼ ਦਾ ਸਭ ਤੋਂ ਖਰਾਬ ਮੁੱਖ ਮੰਤਰੀ : ਹਰਪਾਲ ਚੀਮਾ

Saturday, Jan 16, 2021 - 11:40 PM (IST)

ਸਰਵੇ ਨੇ ਵੀ ਕੈਪਟਨ ਨੂੰ ਦੱਸਿਆ ਦੇਸ਼ ਦਾ ਸਭ ਤੋਂ ਖਰਾਬ ਮੁੱਖ ਮੰਤਰੀ : ਹਰਪਾਲ ਚੀਮਾ

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਦੇਣ ਵਾਲੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ, ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਹਰ ਮੋਰਚੇ ’ਤੇ ਨਾਕਾਮ ਸਾਬਿਤ ਹੋਏ। ਲੋਕਤੰਤਰ ਵਿੱਚ ਸਰਕਾਰਾਂ ਦਾ ਕੰਮ ਲੋਕ ਭਲਾਈ ਕਰਨਾ ਹੁੰਦਾ ਹੈ ਨਾ ਕਿ ਲੋਕਾਂ ’ਤੇ ਆਰਥਿਕ ਅਤੇ ਮਾਨਸਿਕ ਬੋਝ ਪਾਉਣਾ।
ਚੀਮਾ ਨੇ ਹਾਲ ਹੀ ਵਿਚ ਸੀ-ਵੋਟਰਜ਼ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਰਵੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਸਭ ਤੋਂ ਖਰਾਬ ਮੁੱਖ ਮੰਤਰੀ ਦੇ ਤੌਰ ’ਤੇ ਦੱਸਿਆ ਹੈ। ਚੀਮਾ ਨੇ ਕਿਹਾ ਕਿ ‘ਆਪ’ ਕਈ ਦਿਨਾਂ ਤੋਂ ਲਗਾਤਾਰ ਇਹ ਗੱਲ ਕਹਿ ਰਹੀ ਸੀ ਕਿ ਕੈਪਟਨ ਇਕ ਅਸਫ਼ਲ ਤੇ ਨਿਕੰਮਾ ਮੁੱਖ ਮੰਤਰੀ ਹੈ, ਅੱਜ ਸੀ-ਵੋਟਰ ਦੇ ਸਰਵੇਖਣ ਨੇ ਆਮ ਅਦਾਮੀ ਪਾਰਟੀ ਵਲੋਂ ਕੈਪਟਨ ਦੇ ਬਾਰੇ ਵਿਚ ਕਹੀਆਂ ਗੱਲਾਂ ’ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਰਗੇ ਸਪੰਨ ਸੂਬੇ ਦਾ ਮੁੱਖ ਮੰਤਰੀ ਦੇਸ਼ ਦਾ ਸਭ ਤੋਂ ਖਰਾਬ ਮੁੱਖ ਮੰਤਰੀ ਮੰਨਿਆ ਜਾਂਦਾ ਹੈ ਤਾਂ ਇਹ ਨਾ ਸਿਰਫ਼ ਸ਼ਰਮਨਾਕ ਹੈ, ਬਲਕਿ ਚਿੰਤਾਜਨਕ ਵੀ ਹੈ। ਅੱਜ ਇਸ ਸਰਵੇਖਣ ਨੇ ਪੂਰੇ ਦੇਸ਼ ਨੂੰ ਦੱਸ ਦਿੱਤਾ ਹੈ ਕਿ ਕੈ. ਅਮਰਿੰਦਰ ਸਿੰਘ ਪੰਜਾਬ ਨੂੰ ਚਲਾਉਣ ਵਿਚ ਨਾਕਾਮ ਰਹੇ ਹਨ।


author

Bharat Thapa

Content Editor

Related News