ਨਵੀਂ ਟੈਂਡਰ ਨੀਤੀ ਖਿਲਾਫ ਨਿੱਤਰੇ ਪੱਲੇਦਾਰ, ਕੀਤੀ ਨਾਅਰੇਬਾਜ਼ੀ
Friday, Mar 02, 2018 - 03:39 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਪੰਜਾਬ ਸਰਕਾਰ ਵੱਲੋਂ ਜੋ ਫੂਡ ਸਟੇਟ ਏਜੰਸੀਆਂ ਲਈ ਨਵੀਂ ਟੈਂਡਰ ਨੀਤੀ ਬਣਾਈ ਗਈ ਹੈ, ਦੇ ਵਿਰੋਧ 'ਚ ਪੱਲੇਦਾਰ ਅਤੇ ਮਜ਼ਦੂਰ ਸੰਗਠਨ ਉਤਰ ਆਏ ਹਨ। ਮਜ਼ਦੂਰਾਂ ਨੇ ਵੀਰਵਾਰ ਨੂੰ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਲਛਮਣ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2018-19 ਲਈ ਨਵੀਂ ਟੈਂਡਰ ਨੀਤੀ 'ਚ ਜੋ ਸੋਸਾਇਟੀ ਦਾ ਜ਼ਿਕਰ ਕੀਤਾ ਹੈ, ਉਹ ਗੈਰ-ਕਾਨੂੰਨੀ ਹੈ। ਇਹ ਮਜ਼ਦੂਰਾਂ ਦੇ ਹੱਕ 'ਚ ਨਹੀਂ। 2014-15 ਤੋਂ ਬੇਸਿਕ ਰੇਟਾਂ 'ਚ ਵਾਧਾ ਨਹੀਂ ਕੀਤਾ ਗਿਆ, ਜੋ 2018-19 'ਚ ਵਾਧਾ ਕੀਤਾ ਗਿਆ ਹੈ, ਉਹ ਬਹੁਤ ਘੱਟ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਸੰਗਠਨਾਂ ਦੇ ਲੋਕਾਂ ਨੂੰ ਬੁਲਾ ਕੇ ਨਵੀਂ ਟੈਂਡਰ ਨੀਤੀ ਤਿਆਰ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲੌਰ ਸਿੰਘ ਮੀਤ ਪ੍ਰਧਾਨ, ਬਲਦੇਵ ਸਿੰਘ ਪੱਪੂ ਸਕੱਤਰ, ਮਲਕੀਤ ਸਿੰਘ ਕੈਸ਼ੀਅਰ, ਦਮੋਦਰ ਸ਼ਰਮਾ ਆਦਿ ਹਾਜ਼ਰ ਸਨ।