ਤੇਜ਼ ਰਫ਼ਤਾਰ ਕਾਰ ਨੇ ਮਾਂ ਸਣੇ ਤਿੰਨ ਬੱਚਿਆਂ ਨੂੰ ਦਰੜਿਆ, ਦੋ ਬੱਚਿਆਂ ਦੀ ਮੌਕੇ ’ਤੇ ਤੇ ਮਾਂ ਦੀ ਹਸਪਤਾਲ ’ਚ ਮੌਤ

Monday, Jun 19, 2023 - 10:22 PM (IST)

ਤੇਜ਼ ਰਫ਼ਤਾਰ ਕਾਰ ਨੇ ਮਾਂ ਸਣੇ ਤਿੰਨ ਬੱਚਿਆਂ ਨੂੰ ਦਰੜਿਆ, ਦੋ ਬੱਚਿਆਂ ਦੀ ਮੌਕੇ ’ਤੇ ਤੇ ਮਾਂ ਦੀ ਹਸਪਤਾਲ ’ਚ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਸੀਆਜ ਕਾਰ ਨੇ ਇੱਕ ਮਾਂ ਅਤੇ ਉਸ ਦੇ ਤਿੰਨ ਬੱਚਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਾਂ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਹਸਪਤਾਲ ਜਾ ਕੇ ਦਮ ਤੋੜ ਗਈ, ਜਦਕਿ ਬੱਚਾ ਜੇਰੇ ਇਲਾਜ ਅਧੀਨ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲ ’ਚ ਲੜ ਰਿਹਾ ਹੈ। ਏ.ਐੱਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਚੰਦਰ ਕਲਾ ਦੇਵੀ ਪਤਨੀ ਮੁਕੇਸ਼ ਸਾਦਾ ਵਾਸੀ ਬਬਹਾਨ, ਗਵਾਨ ਜ਼ਿਲ੍ਹਾ ਖਗੜੀਆ (ਬਿਹਾਰ) ਆਪਣੇ ਤਿੰਨ ਬੱਚਿਆਂ ਸਮੇਤ ਪਿੰਡ ਦਾਖ਼ਾ ਵੱਲ ਜਾ ਰਹੀ ਸੀ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਸੀਆਜ ਨੰਬਰ ਪੀ.ਬੀ. 26 ਜੀ 5000 ਨੇ ਇਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਜਿਸ ਦੇ ਸਿੱਟੇ ਵਜੋਂ ਦੋ ਬੱਚੇ ਰਾਜਨ ਮੁੰਡਾ (4) ਅਤੇ ਜਾਨਕੀ ਕੁੜੀ (3) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਚੰਦਰ ਕਲਾ ਦੇਵੀ ਅਤੇ ਮੁੰਡੇ ਦੀਪਕ (7) ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਮੈਡੀਵੇਜ ਹਸਪਤਾਲ ਵਿਖੇ ਦਾਖ਼਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : 8.49 ਕਰੋੜ ਲੁੱਟ ਦਾ ਮਾਮਲਾ : ਮੋਨਾ ਨਹੀਂ ਮਨਜਿੰਦਰ ਸੀ ਅਸਲ ਮਾਸਟਰ ਮਾਈਂਡ, ਪੁਲਸ ਪੁੱਛਗਿਛ ’ਚ ਹੋਇਆ ਖੁਲਾਸਾ

ਜਿੱਥੇ ਬੱਚਿਆਂ ਦੀ ਮਾਂ ਚੰਦਰਕਲਾ ਦੇਵੀ ਵੀ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਜਦਕਿ ਜ਼ਖਮੀ ਦੀਪਕ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਬਲੀਆ ਸਿੰਘ ਵਾਸੀ ਪਿੰਡ ਦਾਖਾ ਦੇ ਬਿਆਨਾਂ ’ਤੇ ਕਾਰ ਸੀਆਜ ਨੰਬਰ ਪੀ.ਬੀ. 26 ਜੀ 5000 ਦੇ ਅਣਪਛਾਤੇ ਚਾਲਕ ਵਿਰੁੱਧ ਜੇਰੇ ਧਾਰਾ 279, 304ਏ., 337 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਕਾਂਗਰਸ ਦੇ MP ਨਾਲ ਜੁੜਿਆ ਲੁਧਿਆਣਾ ਡਕੈਤੀ ਦੇ ਦੋਸ਼ੀ ਦਾ ਨਾਂ, 'ਆਪ' ਵਿਧਾਇਕ ਵੱਲੋਂ ਤਸਵੀਰ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News