2 ਡਿਗਰੀ ਤੱਕ ਪੁੱਜਾ ਪਾਰਾ, ਕੋਹਰੇ ਦੇ ਕਹਿਰ ਕਾਰਨ ਟਰੇਨ ਦੀ ਰਫ਼ਤਾਰ ਘਟੀ

Wednesday, Jan 04, 2023 - 11:14 AM (IST)

ਜਲੰਧਰ (ਗੁਲਸ਼ਨ)- ਉੱਤਰ ਭਾਰਤ ਵਿਚ ਕੋਹਰੇ ਦਾ ਕਹਿਰ ਲਗਾਤਰਾ ਜਾਰੀ ਹੈ। ਕੋਹਰੇ ਕਾਰਨ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ, ਜਿਸ ਦਾ ਅਸਰ ਆਮ ਜਨਜੀਵਨ ਦੇ ਨਾਲ-ਨਾਲ ਰੇਲਵੇ ਆਵਾਜਾਈ ’ਤੇ ਵੀ ਪੈ ਰਿਹਾ ਹੈ। ਕੋਹਰੇ ਕਾਰਨ ਟਰੇਨਾਂ ਦੀ ਗਤੀ ਵਿਚ ਕਾਫ਼ੀ ਕਮੀ ਆਈ ਹੈ। ਲੰਮੀ ਦੂਰੀ ਦੀਆਂ ਜ਼ਿਆਦਾਤਰ ਟਰੇਨਾਂ 5 ਤੋਂ 10 ਘੰਟਿਆਂ ਦੀ ਦੇਰੀ ਨਾਲ ਚਲ ਰਹੀਆਂ ਹਨ। ਮੰਗਲਵਾਰ ਨੂੰ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ, ਹਵੜਾ ਮੇਲ, ਕਟਿਹਾਰ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਜਲੰਧਰ ਰੇਲਵੇ ਸਟੇਸ਼ਨ ’ਤੇ ਪਹੁੰਚੀਆਂ। ਟਰੇਨਾਂ ਦੇ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ

ਸਿਟੀ ਰੇਲਵੇ ਸਟੇਸ਼ਨ ’ਤੇ ਦੇਰੀ ਨਾਲ ਪਹੁੰਚੀਆਂ ਟਰੇਨਾਂ

ਟਰੇਨ ਸੰਖਿਆ ਟਰੇਨ ਦਾ ਨਾਂ   ਕਿੰਨੀ ਲੇਟ
13005  ਹਾਵੜਾ ਮੇਲ                  5 ਘੰਟੇ
12029      ਸਵਰਨ ਸ਼ਤਾਬਦੀ ਐਕਸਪ੍ਰੈੱਸ 1.15 ਘੰਟੇ
12497        ਸ਼ਾਨ-ਏ-ਪੰਜਾਬ ਐਕਸਪ੍ਰੈੱਸ 2.15 ਘੰਟੇ
15707         ਕਟਿਹਾਰ ਐਕਸਪ੍ਰੈੱਸ               6 ਘੰਟੇ
11057                 ਦਾਦਰ ਐਕਸਪ੍ਰੈੱਸ  2.40 ਘੰਟੇ
19223         ਅਹਿਮਦਾਬਾਦ ਜੰਮੂ ਤਵੀ         6.15 ਘੰਟੇ
12203        ਗਰੀਬ ਰੱਥ ਐਕਸਪ੍ਰੈੱਸ         8.30 ਘੰਟੇ
22423                ਗੋਰਖਪੁਰਾ-ਅੰਮ੍ਰਿਤਸਰ 17 ਘੰਟੇ
12053          ਜਨ ਸ਼ਤਾਬਦੀ ਐਕਸਪ੍ਰੈੱਸ    2 ਘੰਟੇ
22446       ਅੰਮ੍ਰਿਤਸਰ-ਕਾਹਨਪੁਰ ਸੈਂਟਰਲ 8.30 ਘੰਟੇ
12715         ਸੱਚਖੰਡ ਐਕਸਪ੍ਰੈੱਸ              3 ਘੰਟੇ
22429         ਦਿੱਲੀ-ਪਠਾਨਕੋਟ ਐਕਸਪ੍ਰੈੱਸ 1.30 ਘੰਟਾ

ਇਹ ਵੀ ਪੜ੍ਹੋ : ਜਲੰਧਰ ਦੇ PPR ਮਾਲ 'ਚ ਨਵੇਂ ਸਾਲ ਦੇ 'ਜਸ਼ਨ' ਨੇ ਲਿਆ ਖ਼ੂਨੀ ਰੂਪ, ਪੁਲਸ ਵੇਖਦੀ ਰਹੀ ਤਮਾਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


           
     










 


shivani attri

Content Editor

Related News