ਪੇਂਡੂ ਮੁੰਡੇ ਦੀ ਆਵਾਜ਼ ''ਚ ਹਿੰਦੀ ਫਿਲਮ ''ਚ ਹੋਇਆ ਗੀਤ ਰਿਕਾਰਡ
Wednesday, Feb 07, 2018 - 02:43 PM (IST)

ਸਾਦਿਕ (ਪਰਮਜੀਤ) - ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਅਫਤਾਰ ਸਿੰਘ ਸਾ ਰੇ ਗਾ ਮਾ ਪਾ ਦੇ ਲਿਟਲ ਚੈੰਪ ਦਾ ਟਾਪ 10 'ਚ ਰਹਿ ਚੁੱਕਾ ਹੈ। ਅਫਤਾਰ ਸਿੰਘ ਦਾ ਬੌਲੀਵੁੱਡ ਦੀ ਹੀਰੋਇੰਨ ਰਾਣੀ ਮੁਖਰਜੀ ਦੀ ਹਿੰਦੀ ਫਿਲਮ 'ਹਿਚਕੀ' ਚ ਗੀਤ ਰਿਕਾਰਡ ਹੋਇਆ ਹੈ। ਅਫਤਾਰ ਨੇ 'ਹਿਚਕੀ' ਫਿਲਮ 'ਚ ਹਿੰਦੀ ਗੀਤ ' ਵਾਸਕੋ ਦੀ ਗਾਮਾ' ਗਾ ਕੇ ਆਪਣੀ ਪਹਿਲੀ ਇੰਟਰੀ ਮਾਰ ਕੇ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਰ ਦਿੱਤਾ ਹੈ। ਨਿੱਕੀ ਜਿਹੇ ਪਿੰਡ ਦੇ ਗਰੀਬ ਪਰਿਵਾਰ ਦੇ ਇਸ ਲੜਕੇ ਨੇ ਪ੍ਰਸਿੱਧ ਟੀ. ਵੀ. ਚੈਨਲ ਤੋਂ ਸਿੱਧਾ ਬੌਲੀਵੁੱਡ 'ਚ ਆਪਣਾ ਪਹਿਲਾ ਕਦਮ ਵਧਾਇਆ ਹੈ। ਨਿੱਕੀ ਉਮਰ 'ਚ ਅਫਤਾਰ ਵੱਡੇ ਵੱਡੇ ਕਲਾਕਾਰਾਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਇਸ ਮੌਕੇ ਉਨਾਂ ਦੇ ਪਰਿਵਾਰ ਨੂੰ ਵਧਾਇਆ ਮਿਲ ਰਹੀਆਂ ਹਨ। ਅਫਤਾਬ ਨੂੰ ਆਪਣੇ ਪ੍ਰੇਰਣਾ ਸਰੋਤ ਮੰਨਦੇ ਸੂਫੀ ਗਾਇਕ ਲਖਵਿੰਦਰ ਵਡਾਲੀ ਦੇ ਦੱਸੇ ਕਦਮਾਂ 'ਤੇ ਚੱਲ ਕੇ ਆਸਮਾਨ ਛੂਹ ਰਿਹਾ ਹੈ। ਅਫਤਾਰ ਦੇ ਪਿਤਾ ਮਹੇਸ਼ ਸਿੰਘ ਨੇ ਬਿੱਟੂ ਗਿਰਧਰ ਅਤੇ ਹੌਸਲਾ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਕਾਮ 'ਤੇ ਪਹੁੰਚਣ ਵਾਲੇ ਸੱਜਣਾਂ ਦਾ ਰਿਣੀ ਰਹਾਂਗਾ। ਇਸ ਮੌਕੇ ਬਲਜਿੰਦਰ ਸਿੰਘ ਔਲਖ, ਰਮਨ ਔਲਖ, ਬਿੱਟੂ ਗਿਰਧਰ, ਮੋਹਿਤ ਖੰਗਰ, ਮਨਵੀਰ ਸਿੰਘ 'ਜਿੰਦ ਰੱਬ ਦੀ', ਤਾਜਪੀ੍ਰਤ ਸੋਨੀ ਹਾਜ਼ਰ ਸਨ।