ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)
Thursday, Jul 11, 2024 - 06:32 PM (IST)

ਗੁਰਦਾਸਪੁਰ- ਗੁਰਦਾਸਪੁਰ ਤੋਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਘਰਵਾਲਾ ਅਤੇ ਘਰਵਾਲੀ ਦੇ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਏ ਹਨ। ਮਾਮਲਾ ਇਹ ਹੈ ਕਿ ਫੌਜੀ ਦੀ ਘਰਵਾਲੀ ਨੇ ਆਪਣੇ ਪਤੀ ਨੂੰ ਖਾਣੇ 'ਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਫੌਜੀ ਬੀ. ਐੱਸ. ਐੱਫ਼ 'ਚ ਤਾਇਨਾਤ ਹੈ ਅਤੇ ਛੁੱਟੀ ਕੱਟਣ ਲਈ ਘਰ ਆਇਆ ਹੋਇਆ ਸੀ ਪਰ ਘਰਵਾਲੀ ਵਲੋਂ ਉਸ ਨੂੰ ਖਾਣੇ 'ਚ ਜ਼ਹਿਰ ਮਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਪੁਲਸ ਜਾਂਚ 'ਚ ਹੋਈ ਸ਼ਾਮਲ
ਦਰਅਸਲ ਫੌਜੀ ਦੀ ਘਰਵਾਲੀ ਦਾ ਕਿਸੇ ਵਿਅਕਤੀ ਨੇ ਪ੍ਰੇਮ ਸੰਬੰਧ ਹਨ ਜਿਸ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਆਸ਼ਕ ਦੇ ਪਿਆਰ 'ਚ ਅੰਨ੍ਹੀ ਹੋਈ ਨੇ ਆਪਣੇ ਪਤੀ ਦੇ ਤਰਸ ਵੀ ਨਹੀਂ ਖਾਂਦਾ ਅਤੇ ਬਹੁਤ ਆਸਾਨੀ ਨਾਲ ਖਾਣੇ 'ਚ ਜ਼ਹਿਰ ਦੇ ਦਿੱਤਾ।
ਇਹ ਵੀ ਪੜ੍ਹੋ-ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦੱਸ ਦੇਈਏ ਫੌਜੀ ਛੁੱਟੀ 'ਤੇ ਘਰ ਆਇਆ ਸੀ ਅਤੇ 2 ਦਿਨ ਬਾਅਦ ਪਤਨੀ ਵੱਲੋਂ ਕਾਲੀ ਕਰਤੂਤ ਕੀਤੀ ਗਈ। ਜਦੋਂ ਫੌਜੀ ਦੀ ਸਿਹਤ ਖ਼ਰਾਬ ਹੋਈ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਪਤਾ ਲੱਗਾ ਕਿ ਉਸ ਨੂੰ ਖਾਣੇ 'ਚ ਜ਼ਹਿਰ ਦਿੱਤਾ ਗਿਆ ਹੈ। ਹਸਪਤਾਲ 'ਚ ਫੌਜੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਘਰਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਫਿਲਹਾਲ ਆਸ਼ਕ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ, ਪੁਲਸ ਜਲਦ ਹੀ ਜਲਦ ਹੀ ਆਸ਼ਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8