ਘਰ ''ਚ ਖੇਡ ਰਹੀ ਬੱਚੀ ਨੂੰ ਸੱਪ ਨੇ ਡੰਗਿਆ
Friday, Aug 11, 2017 - 01:20 PM (IST)

ਅਬੋਹਰ(ਸੁਨੀਲ)-ਉਪਮੰਡਲ ਦੇ ਪਿੰਡ ਮੌਜਗੜ੍ਹ ਵਾਸੀ ਇਕ ਬੱਚੀ ਨੂੰ ਅੱਜ ਸਵੇਰੇ ਘਰ 'ਚ ਹੀ ਇਕ ਸੱਪ ਨੇ ਡੰਗ ਲਿਆ।
ਜਾਣਕਾਰੀ ਮੁਤਾਬਿਕ ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਬੇਟੀ ਘਰ 'ਚ ਖੇਡ ਰਹੀ ਸੀ ਤਾਂ ਇਸੇ ਦੌਰਾਨ ਇਕ ਸੱਪ ਨੇ ਉਸਨੂੰ ਡੰਗ ਲਿਆ। ਬੱਚੀ ਦੀ ਚੀਖ ਸੁਣ ਕੇ ਉਨ੍ਹਾਂ ਨੇ ਤੁਰੰਤ ਉਸਨੂੰ ਸਰਕਾਰੀ ਹਸਪਤਾਲ 'ਚ ਦਾਖਿਲ ਕਰਾਇਆ, ਜਿਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ।