ਸ਼ਿਵਾਲਿਕ ਐਨਕਲੇਵ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਪੱਕੀ ਸੜਕ
Wednesday, Aug 09, 2017 - 02:37 AM (IST)

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੇ ਵਾਰਡ ਨੰ. 1 ਅਧੀਨ ਆਉਂਦੇ ਸ਼ਿਵਾਲਿਕ ਐਨਕਲੇਵ ਬੰਜਰਬਾਗ ਨੂੰ ਅਜੇ ਤੱਕ ਪੱਕੀ ਸੜਕ ਨਸੀਬ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲੇ ਦੇ ਪ੍ਰਧਾਨ ਲਵਲੀ ਪਹਿਲਵਾਨ ਦੀ ਅਗਵਾਈ 'ਚ ਲੋਕਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਉਨ੍ਹਾਂ ਦਾ ਮੁਹੱਲੇ 'ਚੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਦੌਰਾਨ ਮੁਹੱਲੇ 'ਚ ਸੀਵਰੇਜ ਦਾ ਕੰਮ ਕੰਪਲੀਟ ਹੋਇਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਸਾਡੀ ਕਾਲੋਨੀ ਦੀ ਕੋਈ ਸੁੱਧ ਨਹੀਂ ਲਈ। ਕਾਂਗਰਸੀ ਆਗੂਆਂ ਵੱਲੋਂ ਕੀਤੇ ਵੱਡੇ-ਵੱਡੇ ਵਾਅਦੇ ਕੋਰਾ ਝੂਠ ਸਾਬਤ ਹੋ ਰਹੇ ਹਨ। ਸੜਕਾਂ ਦੀ ਹਾਲਤ ਇਸ ਕਦਰ ਖਸਤਾ ਹੈ ਕਿ ਇਸ ਮੁਹੱਲੇ ਦਾ ਕਿਸੇ ਪੇਂਡੂ ਇਲਾਕੇ ਤੋਂ ਵੀ ਮਾੜਾ ਹਾਲ ਹੈ।
ਇਸ ਮੌਕੇ ਮੌਜੂਦ ਮਹਿੰਦਰ ਸਿੰਘ, ਬਲਦੇਵ ਸਿੰਘ, ਯਸ਼ਪਾਲ, ਦਵਿੰਦਰ ਸਿੰਘ, ਗੋਪਾਲ, ਵਰੁਣ ਵਰਮਾ, ਸੁਨੀਲ ਕੁਮਾਰ, ਅਰਵਿੰਦ ਕੁਮਾਰ, ਬਲਜੀਤ ਠਾਕੁਰ, ਅਵਤਾਰ ਸਿੰਘ, ਹਰਪ੍ਰੀਤ ਕੌਰ, ਰੀਨਾ ਸੈਣੀ, ਪੂਜਾ, ਨੀਲਮ, ਪਲਵਿੰਦਰ ਕੌਰ, ਮੀਨਾ, ਸ਼ਾਂਤੀ ਦੇਵੀ, ਮੀਰਾ, ਆਸ਼ਾ ਰਾਣੀ, ਸਾਕਸ਼ੀ, ਸ਼ੁਭ ਰਾਣੀ, ਪ੍ਰਵੀਨ ਕੁਮਾਰੀ, ਨੀਲਮ ਮਨਕੋਟੀਆ ਤੇ ਰੇਣੂ ਬਾਲਾ ਨੇ ਵੀ ਪ੍ਰਸ਼ਾਸਨ ਤੋਂ ਇਸ ਕਾਲੋਨੀ ਦੀ ਸੜਕ ਨੂੰ ਜਲਦ ਪੱਕਾ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ।