ਬੇਅਦਬੀ ਮਾਮਲੇ 'ਚ ਕਾਂਗਰਸ ਹੋਈ ਬੇਨਕਾਬ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸੀ ਸਾਜ਼ਿਸ਼ : ਦਲਜੀਤ ਚੀਮਾ

04/17/2021 1:09:29 PM

ਚੰਡੀਗੜ੍ਹ (ਅਸ਼ਵਨੀ) : ਕੋਟਕਪੁਰਾ ਮਾਮਲੇ ’ਤੇ ਹਾਈਕੋਰਟ ਦੇ ਫੈਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਹਮਲਾਵਰ ਹੋ ਗਿਆ ਹੈ। ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਹਾਈਕੋਰਟ ਦੇ ਫੈਸਲੇ ਨਾਲ ਕਾਂਗਰਸ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਮੁੱਦੇ ’ਤੇ ਰਾਜਨੀਤੀ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਐਡਵੋਕੇਟ ਜਨਰਲ ਵਲੋਂ ਇੱਕ ਨਿੱਜੀ ਵਕੀਲ ਨੂੰ 5.5 ਕਰੋੜ ਰੁਪਏ ਦਿੱਤੇ ਗਏ ਪਰ ਇਹ ਧਨਰਾਸ਼ੀ ਵੀ ਬਰਬਾਦ ਹੋ ਗਈ। ਇਸ ਮਾਮਲੇ ਵਿਚ ਸੀਨੀਅਰ ਨੇਤਾਵਾਂ ਨੂੰ ਫਸਾਉਣ ਲਈ ਸਾਬਕਾ ਐੱਸ.ਆਈ.ਟੀ. ਪ੍ਰਮੁੱਖ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਕੀਤੀ ਗਈ ਦੁਰਭਾਵਨਾਪੂਰਣ ਅਤੇ ਪੱਖਪਾਤਪੂਰਣ ਜਾਂਚ ਵੀ ਅਕਾਲੀ ਨੇਤਾ ਦਾ ਸ਼ਾਮਿਲ ਹੋਣਾ ਸਾਬਤ ਨਹੀਂ ਕਰ ਸਕੀ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਨੇ ਪੰਜਾਬ ਵਿਚ ਛੋਟਾ ਜਾਪਾਨ ਬਣਾਉਣ ਦੀ ਜਤਾਈ ਇੱਛਾ

ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸੀ.ਬੀ.ਆਈ. ਨੂੰ ਭੇਜ ਦਿੱਤਾ ਗਿਆ ਸੀ ਪਰ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਉਸ ਨੇ ਆਪਣੇ ਗਲਤ ਇਰਾਦਿਆਂ ਨੂੰ ਪੂਰਾ ਕਰਨ ਲਈ ਮਾਮਲੇ ਨੂੰ ਸੀ.ਬੀ.ਆਈ. ਤੋਂ ਵਾਪਿਸ ਲੈਣ ਲਈ ਲੜਾਈ ਲੜੀ ਹੈ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇਤਾ ਨੇ ਐੱਸ.ਆਈ.ਟੀ. ਦੇ ਨਾਲ ਪੂਰਾ ਸਹਿਯੋਗ ਕੀਤਾ। ਹਾਲਾਂਕਿ ਅਕਾਲੀ ਨੇਤਾਵਾਂ ਖਿਲਾਫ ਕੁੰਵਰ ਵਿਜੈ ਪ੍ਰਤਾਪ ਵਲੋਂ ਕੀਤੇ ਗਏ ਦੁਰਭਾਵਨਾਪੂਰਣ ਮੁਹਿੰਮ ਤੱਦ ਪਰਗਟ ਹੋਈ ਜਦੋਂ ਐੱਸ.ਆਈ.ਟੀ. ਦੇ ਹੋਰ ਮੈਂਬਰ ਵੀ ਉਨ੍ਹਾਂ ਦੀ ਖੋਜ ਨਾਲ ਅਸਹਿਮਤ ਹੋ ਗਏ ਅਤੇ ਉਨ੍ਹਾਂ ਨੇ ਤਿਆਰ ਕੀਤੀ ਗਈ ਰਿਪੋਰਟ ’ਤੇ ਹਸਤਾਖਰ ਨਹੀਂ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਨਾਲ-ਨਾਲ ਕੁੰਵਰ ਵਿਜੈ ਨੂੰ ਇਸ ਮੁੱਦੇ ਦਾ ਰਾਜਨੀਤੀਕਰਨ ਕਰਨ ਲਈ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ।  

ਇਹ ਵੀ ਪੜ੍ਹੋ :  ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ ਨਹੀਂ ਬਣ ਸਕਦਾ?

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News