ਪੰਜਾਬ ’ਚ ਭਾਜਪਾ ਨੇਤਾ ਅਮਰਜੀਤ ਟਿੱਕਾ ਤੋਂ ਸ਼ੁਰੂ ਹੋਇਆ ਸੀ ਧਮਕੀਆਂ ਦਾ ਸਿਲਸਿਲਾ, ਫਰਾਂਸ ਤੋਂ ਮਿਲੀ ਸੀ ਚਿਤਾਵਨੀ

Wednesday, Jul 10, 2024 - 08:32 AM (IST)

ਪੰਜਾਬ ’ਚ ਭਾਜਪਾ ਨੇਤਾ ਅਮਰਜੀਤ ਟਿੱਕਾ ਤੋਂ ਸ਼ੁਰੂ ਹੋਇਆ ਸੀ ਧਮਕੀਆਂ ਦਾ ਸਿਲਸਿਲਾ, ਫਰਾਂਸ ਤੋਂ ਮਿਲੀ ਸੀ ਚਿਤਾਵਨੀ

ਜਲੰਧਰ (ਅਨਿਲ ਪਾਹਵਾ)–ਪੰਜਾਬ ’ਚ ਕੁਝ ਵੱਡੇ ਭਾਜਪਾ ਨੇਤਾਵਾਂ ਨੂੰ ਧਮਕੀ ਭਰੀਆਂ ਚਿੱਠੀਆਂ ਆ ਰਹੀਆਂ ਹਨ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਨਾਲ ਹੀ ਭਾਜਪਾ ਵਿਚ ਵੀ ਹੰਗਾਮਾ ਮਚਿਆ ਹੋਇਆ ਹੈ ਪਰ ਇਹ ਧਮਕੀ ਭਰੀਆਂ ਚਿੱਠੀਆਂ ਆਉਣ ਦਾ ਸਿਲਸਿਲਾ ਨਵਾਂ ਨਹੀਂ, ਸਗੋਂ ਅਕਤੂਬਰ 2023 ਤੋਂ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਭਾਜਪਾ ਦੇ ਨੇਤਾ ਅਮਰਜੀਤ ਸਿੰਘ ਟਿੱਕਾ ਨੂੰ ਮਈ ਮਹੀਨੇ ਵਿਚ ਇਕ ਚਿੱਠੀ ਆਈ ਸੀ, ਜਿਸ ਵਿਚ ਉਨ੍ਹਾਂ ਨੂੰ ਭਾਜਪਾ ਦੇ ਕਰੀਬੀ ਹੋਣ ’ਤੇ ਧਮਕੀ ਦਿੱਤੀ ਗਈ ਸੀ। ਟਿੱਕਾ ਨੇ ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਸੀ ਅਤੇ ਇਸ ਬਾਰੇ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ।

ਜਾਣਕਾਰੀ ਦਿੰਦੇ ਹੋਏ ਟਿੱਕਾ ਨੇ ਕਿਹਾ ਕਿ ਹੱਥ ਨਾਲ ਲਿਖੀ ਗਈ ਇਸ ਚਿੱਠੀ ਵਿਚ ਉਨ੍ਹਾਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿਚ ਬਿਆਨ ਦੇਣ ਨੂੰ ਲੈ ਕੇ ਧਮਕਾਇਆ ਗਿਆ ਸੀ। ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਭਾਜਪਾ ਦੇ ਪੱਖ ’ਚ ਪ੍ਰਚਾਰ ਕਰਨ ਨੂੰ ਲੈ ਕੇ ਵੀ ਇਸ ਧਮਕੀ ਭਰੀ ਚਿੱਠੀ ਵਿਚ ਇਤਰਾਜ਼ ਕੀਤਾ ਗਿਆ ਸੀ। ਚਿੱਠੀ ਵਿਚ ਇਹ ਵੀ ਕਿਹਾ ਗਿਆ ਸੀ ਕਿ ਤੇਰੀ ਹਾਲਤ ਵੀ ਸਿੱਧੂ ਮੂਸੇਵਾਲਾ ਵਰਗੀ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਆਰ. ਐੱਸ. ਐੱਸ. ਦੇ ਪੱਖ ’ਚ ਟਿੱਕਾ ਵੱਲੋਂ ਜੋ ਕੰਮ ਕੀਤੇ ਜਾ ਰਹੇ ਹਨ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ

ਧਮਕੀ ਦੇ ਨਾਲ-ਨਾਲ ਅਭੱਦਰ ਭਾਸ਼ਾ ਦੀ ਵਰਤੋਂ
ਚਿੱਠੀ ਲਿਖਣ ਵਾਲਿਆਂ ਨੇ ਪੀ. ਐੱਮ. ਮੋਦੀ ਦੇ ਨਾਲ ਸੋਸ਼ਲ ਮੀਡੀਆ ’ਤੇ ਟਿੱਕਾ ਦੀ ਫੋਟੋ ’ਤੇ ਵੀ ਇਤਰਾਜ਼ ਕੀਤਾ ਸੀ ਅਤੇ ਇਸ ਦੇ ਨਾਲ ਹੀ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਸੰਘੇੜਾ ਸਿੰਘ ਫਰਾਂਸ ਦੇ ਨਾਂ ਨਾਲ ਇਹ ਚਿੱਠੀ ਟਿੱਕਾ ਨੂੰ ਭੇਜੀ ਗਈ ਸੀ। ਇਹੀ ਨਹੀਂ, ਉਸ ਸਮੇਂ ਦੌਰਾਨ ਟਿੱਕਾ ਨੂੰ ਇਕ ਹੋਰ ਚਿੱਠੀ ਵੀ ਆਈ ਸੀ, ਜਿਸ ਵਿਚ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਨਾਲ ਟਿੱਕਾ ਦੀ ਨਜ਼ਦੀਕੀ ਅਤੇ ਹੁਣ ਪੀ. ਐੱਮ. ਮੋਦੀ ਦੇ ਨਾਲ ਫੋਟੋ ਸਬੰਧੀ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਧਮਕੀ ਭਰੀ ਚਿੱਠੀ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਜੇ ਮੋਦੀ ਦਾ ਪ੍ਰਸ਼ਾਸਨ ਇੰਨਾ ਬਿਹਤਰ ਹੈ ਤਾਂ ਫਿਰ ਟਿੱਕਾ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ’ਚ ਪੜ੍ਹਨ ਲਈ ਕਿਉਂ ਭੇਜਿਆ ਹੈ?

ਫਰਾਂਸ ਤੋਂ ਫੋਨ ਕਰਕੇ ਦਿੱਤੀ ਗਈ ਧਮਕੀ
ਇਹੀ ਨਹੀਂ, ਟਿੱਕਾ ਨੂੰ ਇਸ ਸਮੇਂ ਦੌਰਾਨ ਫਰਾਂਸ ਤੋਂ ਕੁਝ ਫੋਨ ਵੀ ਆਏ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਇਨ੍ਹਾਂ ਫੋਨ ਕਾਲਜ਼ ’ਚ ਟਿੱਕਾ ਲਈ ਨਾ ਸਿਰਫ਼ ਅਭੱਦਰ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਸਗੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਜਿਹੜੀਆਂ ਚਿੱਠੀਆਂ ਹੁਣ ਭਾਜਪਾ ਦੇ ਨਵੇਂ ਨੇਤਾਵਾਂ ਨੂੰ ਆ ਰਹੀਆਂ ਹਨ, ਉਨ੍ਹਾਂ ਦੀ ਲਿਖਾਈ ਵੀ ਟਿੱਕਾ ਨੂੰ ਮਿਲੀ ਧਮਕੀ ਭਰੀ ਚਿੱਠੀ ਨਾਲ ਰਲਦੀ-ਮਿਲਦੀ ਹੈ।

ਇਹ ਵੀ ਪੜ੍ਹੋ- ਜਲੰਧਰ ਵੈਸਟ ਦੇ ਵੋਟਰ ਬਣਾਉਣਗੇ ਨਵਾਂ ਰਿਕਾਰਡ, ਪਿਛਲੀਆਂ 5 ਚੋਣਾਂ ਦੌਰਾਨ ਕਾਂਗਰਸ 3 ਵਾਰ ਤੇ 'ਆਪ' 2 ਵਾਰ ਜਿੱਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News