56 ਦਿਨਾਂ ’ਚ 582 ਯੂਨਿਟਾਂ, ਖ਼ਪਤਕਾਰ ’ਤੇ ਲਾਗੂ ਨਹੀਂ ਹੋਈ ਮੁਫ਼ਤ ਬਿਜਲੀ ਦੀ ਯੋਜਨਾ, ਜਾਣੋ ਕੀ ਰਿਹਾ ਕਾਰਨ

Thursday, Sep 14, 2023 - 12:58 PM (IST)

ਜਲੰਧਰ (ਪੁਨੀਤ)–ਪੰਜਾਬ ਸਰਕਾਰ ਵੱਲੋਂ ਬਿਜਲੀ ਖ਼ਪਤਕਾਰਾਂ ਨੂੰ 2 ਮਹੀਨਿਆਂ ਵਿਚ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਤਹਿਤ 600 ਯੂਨਿਟਾਂ ਤੋਂ ਜ਼ਿਆਦਾ ਦੀ ਖ਼ਪਤ ’ਤੇ ਪੂਰਾ ਬਿੱਲ ਬਣਾਉਣ ਦਾ ਨਿਯਮ ਹੈ। ਉਥੇ ਹੀ, ਇਨ੍ਹਾਂ ਨਿਯਮਾਂ ਦੇ ਉਲਟ 600 ਯੂਨਿਟਾਂ ਤੋਂ ਘੱਟ ਖ਼ਪਤ ਕਰਨ ਵਾਲੇ ਖ਼ਪਤਕਾਰਾਂ ਨੂੰ ਵੀ ਪੂਰਾ ਬਿੱਲ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ 2 ਮਹੀਨੇ ਤੋਂ ਪਹਿਲਾਂ ਬਿੱਲ ਬਣਾਇਆ ਗਿਆ, ਜਿਸ ਕਾਰਨ ਖ਼ਪਤਕਾਰ ਨੂੰ ਮੁਫ਼ਤ ਬਿਜਲੀ ਸਕੀਮ ਦਾ ਲਾਭ ਨਹੀਂ ਮਿਲ ਸਕਿਆ। ਖ਼ਪਤਕਾਰ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਵੱਲੋਂ 2 ਮਹੀਨੇ ਪੂਰੇ ਹੋਣ ’ਤੇ ਬਿੱਲ ਬਣਾਇਆ ਜਾਂਦਾ ਤਾਂ ਉਹ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਸੀ ਪਰ ਸਮੇਂ ਤੋਂ ਪਹਿਲਾਂ ਬਿੱਲ ਬਣਾਉਣ ਨਾਲ ਉਸ ਨੂੰ ਲਾਭ ਨਹੀਂ ਮਿਲਿਆ। ਮਾਮਲਾ ਜਲੰਧਰ ਸਰਕਲ ਦੀ ਮਾਡਲ ਟਾਊਨ ਡਿਵੀਜ਼ਨ ਅਧੀਨ ਆਉਂਦੇ ਗਰੀਨ ਐਵੇਨਿਊ ਦਾ ਹੈ। ਖ਼ਪਤਕਾਰ ਰਾਜਿੰਦਰ ਕੌਰ ਦਾ ਘਰੇਲੂ ਕੁਨੈਕਸ਼ਨ 3001532683 ਅਕਾਊਂਟ ਨੰਬਰ ਨਾਲ ਚੱਲ ਰਿਹਾ ਹੈ। ਵਿਭਾਗ ਵੱਲੋਂ 11 ਸਤੰਬਰ ਨੂੰ ਖ਼ਪਤਕਾਰ ਦਾ ਬਿੱਲ ਬਣਾਇਆ ਗਿਆ, ਜਿਸ ਮੁਤਾਬਕ 56 ਦਿਨਾਂ ਦੇ ਬਿੱਲ ਪੀਰੀਅਡ ਵਿਚ 582 ਯੂਨਿਟਾਂ ਦੀ ਖ਼ਪਤ ਵਿਖਾਈ ਗਈ।

ਇਹ ਵੀ ਪੜ੍ਹੋ- ਇਟਲੀ ਦਾ ਸੁਫ਼ਨਾ ਵਿਖਾ ਕਰਵਾਇਆ ਵਿਆਹ, 20 ਲੱਖ 'ਤੇ ਪਿਆ ਬਖੇੜਾ, ਖੁੱਲ੍ਹ ਗਏ ਸਾਰੇ ਭੇਤ

PunjabKesari

ਸੀਨੀਅਰ ਸਿਟੀਜ਼ਨ ਸਤਪਾਲ ਸਿੰਘ ਨੇ ਦੱਸਿਆ ਕਿ ਰਾਜਿੰਦਰ ਕੌਰ ਦੇ ਨਾਂ ’ਤੇ ਉਨ੍ਹਾਂ ਦੇ ਘਰ ਦਾ ਕੁਨੈਕਸ਼ਨ ਚੱਲ ਰਿਹਾ ਹੈ। ਇਸ ਵਿਚ ਵਿਭਾਗ ਨੇ 56 ਦਿਨਾਂ ਵਿਚ 582 ਯੂਨਿਟਾਂ ਦਾ 3070 ਰੁਪਏ ਦਾ ਬਿੱਲ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ। ਸਤਪਾਲ ਸਿੰਘ ਨੇ ਮੀਟਰ ਰੀਡਰ ਤੋਂ ਜਦੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਭਾਗੀ ਨਿਯਮਾਂ ਮੁਤਾਬਕ 56 ਦਿਨਾਂ ਵਿਚ 560 ਯੂਨਿਟ ਤਕ ਦੀ ਖ਼ਪਤ ਮੁਫ਼ਤ ਸਕੀਮ ਅਧੀਨ ਆਉਂਦੀ ਹੈ। ਜੇਕਰ ਖ਼ਪਤਕਾਰ 560 ਤੋਂ ਉੱਪਰ ਦੀ ਖ਼ਪਤ ਕਰਦਾ ਹੈ ਤਾਂ ਉਹ ਸਕੀਮ ਲਈ ਯੋਗ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਸਮੇਂ-ਸਮੇਂ ’ਤੇ ਆਪਣਾ ਮੀਟਰ ਵੇਖਦੇ ਰਹਿੰਦੇ ਹਨ। ਰੀਡਿੰਗ ਮੁਤਾਬਕ 2 ਮਹੀਨੇ ਪੂਰੇ ਹੋਣ ਵਿਚ 4 ਦਿਨ ਬਾਕੀ ਸਨ ਅਤੇ ਉਨ੍ਹਾਂ ਦੇ 18 ਯੂਨਿਟ ਬਾਕੀ ਰਹਿੰਦੇ ਸਨ। ਵਿਭਾਗ ਨੇ ਇਸ ਤੋਂ ਪਹਿਲਾਂ ਹੀ ਬਿੱਲ ਬਣਾ ਦਿੱਤਾ। ਖ਼ਪਤਕਾਰ ਨੇ ਕਿਹਾ ਕਿ ਵਿਭਾਗ ਵੱਲੋਂ ਅਪਣਾਈ ਜਾਣ ਵਾਲੀ ਨੀਤੀ ਗਲਤ ਹੈ। ਵਿਭਾਗੀ ਅਧਿਕਾਰੀਆਂ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿੱਲ ਠੀਕ ਕਰਵਾ ਕੇ ਮੁਫ਼ਤ ਬਿਜਲੀ ਦਾ ਲਾਭ ਦਿੱਤਾ ਜਾਵੇ।

ਸਮਾਰਟ ਮੀਟਰ ਰਾਹੀਂ ਬਣਦਾ ਹੈ ਪੂਰੇ ਮਹੀਨੇ ਦਾ ਬਿੱਲ: ਐਕਸੀਅਨ ਦਵਿੰਦਰ
ਮਾਡਲ ਟਾਊਨ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਬਿੱਲ ਬਣਾਉਣ ਸਮੇਂ ਕੁਝ ਦਿਨ ਉੱਪਰ-ਹੇਠਾਂ ਹੋਣਾ ਸੁਭਾਵਿਕ ਹੈ ਕਿਉਂਕਿ ਹਰੇਕ ਇਲਾਕੇ ਵਿਚ ਕਈ ਹਜ਼ਾਰ ਮੀਟਰ ਹੁੰਦੇ ਹਨ, ਜਿਨ੍ਹਾਂ ਦੀ ਰੀਡਿੰਗ ਲੈਣ ਵਿਚ ਕੁਝ ਸਮਾਂ ਲੱਗ ਜਾਂਦਾ ਹੈ। ਵਿਭਾਗ ਵੱਲੋਂ ਨਿਰਧਾਰਿਤ ਕੀਤੇ ਗਏ ਸਿਸਟਮ ਮੁਤਾਬਕ ਪ੍ਰਤੀ ਦਿਨ 10 ਯੂਨਿਟਾਂ ਦਾ ਅੰਕੜਾ ਉਠਾਇਆ ਜਾਂਦਾ ਹੈ। ਜੋ ਖ਼ਪਤਕਾਰ ਪੂਰੇ 2 ਮਹੀਨੇ ਦਾ ਬਿੱਲ ਚਾਹੁੰਦੇ ਹਨ, ਉਹ ਮੁਫ਼ਤ ਸਮਾਰਟ ਮੀਟਰ ਲਗਵਾ ਸਕਦੇ ਹਨ। ਸਮਾਰਟ ਮੀਟਰਾਂ ਵਿਚ ਪੂਰੇ ਮਹੀਨੇ ਦਾ ਬਿੱਲ ਬਣਦਾ ਹੈ ਅਤੇ ਬਿੱਲ ਬਣਨ ਵਿਚ ਇਕ ਦਿਨ ਦਾ ਵੀ ਫਰਕ ਨਹੀਂ ਪੈਂਦਾ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News