ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੇ 65 ਹਜ਼ਾਰ

Wednesday, Feb 14, 2018 - 07:06 AM (IST)

ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੇ 65 ਹਜ਼ਾਰ

ਫਤਿਆਬਾਦ,  (ਰਾਏ, ਗੁਲਸ਼ੇਰ)-  ਸਥਾਨਕ ਕਸਬਾ ਫਤਿਆਬਾਦ ਵਿਖੇ ਸਥਿਤ ਫੌਜੀ ਕਰਿਆਨਾ ਸਟੋਰ ਦੇ ਮਾਲਕ ਦਲਬੀਰ ਸਿੰਘ ਖੇਲਿਆਂ ਵਾਲੇ ਪੁੱਤਰ ਰਾਮ ਸਿੰਘ ਤੋਂ ਲੁਟੇਰਿਆਂ ਵੱਲੋਂ ਨਕਦੀ ਖੋਹਣ ਦਾ ਸਮਾਚਾਰ ਹੈ। 
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦਲਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਦੁਕਾਨ 'ਤੇ ਖੜ੍ਹਾ ਕਰ ਕੇ ਮੇਰਾ ਬੇਟਾ ਸਾਹਮਣੇ ਗੋਦਾਮ 'ਚ ਖੰਡ ਦੇ ਤੋੜੇ ਗੱਡੀ 'ਚ ਰਖਵਾਉਣ ਗਿਆ ਹੀ ਸੀ ਕਿ ਉਸ ਸਮੇਂ ਮੌਕੇ ਦੀ ਤਾਕ 'ਚ ਖੜ੍ਹੇ 2 ਨੌਜਵਾਨ, ਜੋ ਮੋਟਰਸਾਈਕਲ 'ਤੇ ਸਵਾਰ ਸਨ, 'ਚੋਂ ਇਕ ਨੇ 100 ਰੁਪਏ ਦਾ ਨੋਟ ਦੇ ਕੇ ਮੇਰੇ ਕੋਲੋਂ ਸੋਦਾ ਮੰਗਿਆ, ਜਦ ਮੈਂ ਉਹ ਨੋਟ ਗੱਲੇ 'ਚ ਪਾਉਣ ਹੀ ਲੱਗਾ ਤਾਂ ਲੁਟੇਰਾ ਮੈਨੂੰ ਧੱਕਾ ਮਾਰ ਕੇ ਗੱਲੇ 'ਚ ਪਏ 65 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ। ਮੇਰੇ ਵੱਲੋਂ ਰੌਲਾ ਪਾਉਣ 'ਤੇ ਮੇਰਾ ਬੇਟਾ ਤੇ ਹੋਰ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਫੜੇ ਨਹੀਂ ਗਏ। ਇਸ ਮਾਮਲੇ ਦੀ ਇਤਲਾਹ ਸਾਡੇ ਵੱਲੋਂ ਪੁਲਸ ਚੌਕੀ ਫਤਿਆਬਾਦ ਵਿਖੇ ਦੇ ਦਿੱਤੀ ਗਈ ਹੈ। 


Related News