ਲੁਟੇਰਾ ਪੰਪ ਦੇ ਕਰਿੰਦੇ ਕੋਲੋਂ ਨਕਦੀ ਲੁੱਟ ਕੇ ਫਰਾਰ

Tuesday, Apr 17, 2018 - 02:12 AM (IST)

ਬਟਾਲਾ/ਕਾਲਾ ਅਫਗਾਨਾ/ਅਲੀਵਾਲ,   (ਬੇਰੀ, ਬਲਵਿੰਦਰ, ਸ਼ਰਮਾ)-  ਕਸਬਾ ਕਾਲਾ ਅਫਗਾਨਾ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਸਾਹਿਬ ਨੇੜੇ ਪੈਟਰੋਲ ਪੰਪ ਤੋਂ ਲੁਟੇਰੇ ਵਲੋਂ ਪੰਪ ਦੇ ਕਰਿੰਦੇ ਕੋਲੋਂ ਰਿਵਾਲਵਰ ਦੀ ਨੋਕ 'ਤੇ ਨਕਦੀ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਪੁਲਸ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ ਮੁਖਤਾਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਨੇ ਪਹਿਲਾਂ ਪੰਪ 'ਤੇ ਆ ਕੇ ਮੋਟਰਸਾਈਕਲ ਵਿਚ ਪੈਟਰੋਲ ਪਵਾਇਆ, ਉਪਰੰਤ ਮੋਟਰਸਾਈਕਲ ਤੋਂ ਉਤਰ ਕੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ 7600 ਰੁਪਏ ਪਿਸਤੌਲ ਦੀ ਨੋਕ 'ਤੇ ਖੋਹ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਥਾਣਾ ਘਣੀਏ ਕੇ ਬਾਂਗਰ ਵਿਖੇ ਅਣਪਛਾਤੇ ਲੁਟੇਰੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News