ਮਾਮਲਾ ਸਰੋਵਰ ''ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ ਦਾ : ਸੁਸਾਈਡ ਨੋਟ ''ਚ ਸਾਹਮਣੇ ਆਇਆ ਖੁਦਕੁਸ਼ੀ ਦਾ ਅਸਲ ਸੱਚ

11/24/2017 6:01:07 PM

ਪਟਿਆਲਾ — ਬੀਤੇ ਦਿਨੀਂ ਮਾਂÎ-ਧੀ ਵਲੋਂ ਗੁਰਦੁਆਰਾ ਸ੍ਰੀ ਮੋਤੀ ਬਾਗ ਦੇ ਸਰੋਵਰ 'ਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੀ ਤੇ ਮ੍ਰਿਤਕ ਮਹਿਲਾ ਹਰਵਿੰਦਰ ਕੌਰ (32) ਤੇ ਉਸ ਦੀ ਧੀ ਐਮਨਪ੍ਰੀਤ ਕੌਰ (4) ਦੀਆਂ ਲਾਸ਼ਾਂ ਸਰੋਵਰ 'ਚੋਂ ਬਰਾਮਦ ਹੋਈਆਂ ਸਨ। ਜਾਣਕਾਰੀ ਮੁਤਾਬਕ ਪਟਿਆਲਾ ਦੀ ਹਰਵਿੰਦਰ ਕੌਰ ਦਾ ਵਿਆਹ ਕਰੀਬ 7 ਸਾਲ ਪਹਿਲਾਂ ਪਟਿਆਲਾ ਦੇ ਹੀ ਗੁਰਦੇਵ ਇਨਕਲੇਵ ਨਿਵਾਸੀ ਫਲ ਕਾਰੋਬਾਰੀ ਸੁਰਿੰਦਰ ਪਾਲ ਨਾਲ ਹੋਇਆ ਸੀ। ਪਰਿਵਾਰ ਦੇ ਮੁਤਾਬਕ ਕਰੀਬ 3 ਸਾਲ ਪਹਿਲਾਂ ਹਰਵਿੰਦਰ ਕੌਰ ਦੀ ਸਿਹਤ ਵਿਗੜੀ ਤੇ ਉਹ ਡਿਪਰੇਸ਼ਨ 'ਚ ਰਹਿਣ ਲੱਗੀ। ਦਵਾਈਆਂ ਚੱਲ ਰਹੀਆਂ ਸਨ ਤੇ ਪਿੱਛਲੇ ਇਕ ਸਾਲ ਤੋਂ ਠੀਕ ਵੀ ਲੱਗ ਰਹੀ ਸੀ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਇੰਨਾ ਵੱਡਾ ਕਦਮ ਚੁੱਕੇਗੀ। 
ਹਰਵਿੰਦਰ ਕੌਰ ਦਾ ਸੁਸਾਈਡ ਨੋਟ ਮਿਲਣ ਨਾਲ ਸਾਰਾ ਮਾਮਲਾ ਸਪੱਸ਼ਟ ਹੋ ਗਿਆ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਜ਼ਿੰਦਗੀ ਤੋਂ ਕਾਫੀ ਪਰੇਸ਼ਾਨ ਹੈ ਪਰ ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਨੇ ਲਿਖਿਆ ਕਿ ਉਸ ਦੀ ਸੱਸ ਗੁਰਜੀਤ ਕੌਰ ਨੇ ਉਸ ਨੂੰ ਧੀਆਂ ਵਾਂਗ ਰੱਖਿਆ। ਆਪਣੀ ਨੂੰਹ ਤੇ ਪੋਤਰੀ ਦੀਆਂ ਲਾਸ਼ਾਂ ਦੇਖ ਕੇ ਪਰਿਵਾਰ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਵੀ ਕੁਝ ਹੋਵੇਗਾ। 
ਜ਼ਿਕਰਯੋਗ ਹੈ ਕਿ ਹਰਵਿੰਦਰ ਕੌਰ ਆਪਣੀ ਧੀ ਨੂੰ ਸਕੂਲ ਛੱਡਣ ਲਈ ਘਰੋਂ ਨਿਕਲੀ ਸੀ ਪਰ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਛਲਾਂਗ ਲਗਾ ਕੇ ਆਪਣੀ ਤੇ ਆਪਣੀ ਮਾਸੂਮ ਧੀ ਦੀ ਜੀਵਨ ਲੀਲਾ ਸਮਾਪਤ ਕਰ ਲਈ। ਹਰਵਿੰਦਰ ਕੌਰ ਦੇ ਪਤੀ ਸੁਰਿੰਦਰ ਪਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ  ਲਗਾ ਤੇ ਅੰਤ ਉਨ੍ਹਾਂ ਨੇ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ। ਅਜੇ ਪਰਿਵਾਰ ਤਲਾਸ਼ 'ਚ ਹੀ ਸੀ ਕਿ ਵੀਰਵਾਰ ਦੀ ਸਵੇਰ ਲਾਸ਼ਾਂ ਮਿਲਣ ਦੀ ਸੂਚਨਾ ਮਿਲ ਗਈ।  


Related News