ਕਰੀਬ 40 ਸਾਲ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ ਇਹ ਲੋਕ

Saturday, Aug 19, 2017 - 02:32 PM (IST)

ਕਰੀਬ 40 ਸਾਲ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ ਇਹ ਲੋਕ


ਫਰੀਦਕੋਟ(ਜਗਤਾਰ)—ਫਰੀਦਕੋਟ ਦੇ ਰੇਲਵੇ ਸਟੇਸ਼ਨ 'ਤੇ ਜਿਵੇਂ ਹੀ ਰੇਲ ਗੱਡੀ ਦੀ ਛੁਕ ਛੁਕ ਬੰਦ ਹੋਣ 'ਤੇ ਆਲੇ-ਦੁਆਲੇ ਦੇ ਲੋਕਾਂ ਦੀਆਂ ਅੱਖਾਂ ਸਾਹਮਣੇ ਅੰਧਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਰੇਲਵੇ ਸਟੇਸ਼ਨ 'ਤੇ ਰੁਕਣ ਵਾਲੀ ਮਾਲ ਗੱਡੀ 'ਚੋਂ ਸੀਮੇਂਟ ਦਾ ਕੱਚਾ ਮਾਲ ਉਤਰਨ ਵੇਲੇ ਹਰ ਪਾਸੇ ਧੁੰਆ ਛਾ ਜਾਂਦਾ ਹੈ ।  
ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਸੰਜੈ ਨਗਰ ਦੇ ਵਾਸੀ ਕਰੀਬ 40 ਸਾਲ ਤੋਂ ਨਰਕ ਭਰੀ ਜ਼ਿੰਦਗੀ ਕੱਟਣ ਨੂੰ ਮਜਬੂਰ ਹਨ ਜਿਸ ਦਾ ਕਾਰਨ ਰੇਲਗੱਡੀ ਤੋਂ ਸੀਮੇਂਟ ਦੇ ਕੱਚਾ ਮਾਲ ਦਾ ਉਤਰਨਾ। ਸੰਜੈ ਨਗਰ ਬਸਤੀ ਦੇ ਲੋਕ ਜੋ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦੇ ਹਨ ਨੂੰ ਧੁੰਏ 'ਚ ਸਾਹ ਲੈਣ 'ਚ ਮੁਸ਼ਕਲ ਹੋ ਜਾਂਦੀ ਹੈ ਅਤੇ ਲੋਕ ਕੈਂਸਰ, ਚਮੜੀ ਅਤੇ ਦਮਾ ਵਰਗੇ ਰੋਗਾਂ ਦੀ ਲਪੇਟ ਆ ਰਹੇ ਹਨ ਪਰ ਇਨ੍ਹਾਂ ਲੋਕਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਲੋਡਿੰਗ ਦਾ ਕੰਮ ਆਬਾਦੀ ਵਾਲੇ ਇਲਾਕੇ ਤੋਂ ਦੂਰ ਕੀਤਾ ਜਾਵੇ ਤਾਕੀ ਉਹ ਸਾਫ ਸੁਥਰੇ ਮਾਹੌਲ ਵਿਚ ਜ਼ਿੰਦਗੀ ਬਤੀਤ ਕਰ ਸਕਣ। 
ਜਾਣਕਾਰੀ ਮਿਲਣ 'ਤੇ ਜਦੋ ਮੀਡੀਆ ਸੰਜੇ ਨਗਰ ਵਾਸੀਆਂ ਨੂੰ ਆ ਰਹੀ ਮੁਸ਼ਕਲ ਦਾ ਜਾਈਜ਼ਾ ਲੈਣ ਗਈ ਤਾਂ ਮਾਲ ਗੱਡੀ 'ਚੋਂ ਸੀਮੇਂਟ ਦਾ ਕੱਚਾ ਮਾਲ ਉਤਾਰ ਰਹੀ ਜੇ. ਸੀ. ਬੀ. ਮਸ਼ੀਨ ਅਤੇ ਕੰਮ ਕਰਨ ਵਾਲੇ ਲੋਕ ਮੀਡੀਆ  ਦੇ ਕੈਮਰੇ ਨੂੰ ਵੇਖ ਕੰਮ ਛੱਡ ਕੇ ਭੱਜੇ ਗਏ। ਇਸ ਮਾਮਲੇ ਬਾਰੇ ਸੰਜੇ ਨਗਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀ ਪਿਛਲੇ 40 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਅਤੇ ਅਸੀਂ ਕਈ ਵਾਰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਲਿਖਤੀ ਮੰਗ ਪੱਤਰ ਵੀ ਦਿੱਤਾ ਪਰ ਹੁਣ ਤੱਕ ਕੋਈ ਸੁਣਵਾਈ ਨਹੀ ਹੋਈ। ਇਸ ਸਮੱਸਿਆ ਤੋਂ ਦੁੱਖੀ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿੱਚ ਲੋਡਿੰਗ ਦਾ ਕੰਮ ਬੰਦ ਕਰ ਕੇ ਕਿਸੇ ਹੋਰ ਦੂਰ ਥਾਂ 'ਤੇ ਕੀਤਾ ਜਾਵੇ ਤਾਂ ਜੋ ਲੋਕ ਸੁਖ ਦਾ ਸਾਹ ਲੈਣ।
ਇਸ ਦੌਰਾਨ ਪੰਜਾਬ ਪ੍ਰਦੇਸ਼ ਕਮੇਟੀ ਦੇ ਸੈਕਟਰੀ ਡਾ. ਜੰਗੀਰ ਸਿੰਘ ਨੇ ਮੰਨਿਆ ਦੀ ਇਹ ਸਮੱਸਿਆ ਲੋਕਾਂ ਦੀ ਜਾਈਜ਼ ਸਮੱਸਿਆ ਹੈ ਜਿਸ ਕਾਰਨ ਇਸਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚੀ ਅਤੇ ਇਹ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਉਨਾਂ ਦੀ ਸਰਕਾਰ ਹੈ ਅਤੇ ਉਹ ਫਰੀਦਕੋਟ ਦੇ ਵਿਧਾਇਕ ਨਾਲ ਗੱਲਬਾਤ ਕਰਕੇ ਇਸ ਮਸਲੇ 'ਤੇ ਵਿਚਾਰ ਕਰਕੇ ਜਲਦੀ ਹੱਲ ਕੀਤਾ ਜਾਵੇਗਾ।


Related News