98 ਕਰੋੜ ਦੀ ਲਾਗਤ ਨਾਲ ਬਣੇਗਾ ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ, ਅਪ੍ਰੈਲ 2024 ਤੱਕ ਹੋਵੇਗਾ ਤਿਆਰ

Thursday, Nov 16, 2023 - 11:06 AM (IST)

ਜਲੰਧਰ (ਮਹੇਸ਼)–98 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪ੍ਰੈਲ 2024 ਵਿਚ ਪੂਰੀ ਤਰ੍ਹਾਂ ਤਿਆਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕਰਨ ’ਤੇ ਰੇਲ ਅਧਿਕਾਰੀਆਂ ਤੋਂ ਮਿਲੀ ਜਿਨ੍ਹਾਂ ਦੀ ਦੇਖ-ਰੇਖ ਵਿਚ ਸਟੇਸ਼ਨ ਦੇ ਨਵ-ਨਿਰਮਾਣ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। 

ਸਟੇਸ਼ਨ ਦੀ ਐਂਟਰੀ ’ਤੇ ਕਾਫ਼ੀ ਸਮੇਂ ਤੋਂ ਬਣੇ ਹੋਏ ਪਾਰਕਿੰਗ ਅਤੇ ਆਟੋ ਰਿਕਸ਼ਾ ਸਟੈਂਡ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬਹੁਤ ਹੀ ਸੁੰਦਰ ਰੂਪ ਨਾਲ ਨਵਾਂ ਬਣ ਰਿਹਾ ਕੈਂਟ ਸਟੇਸ਼ਨ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਦਾ ਰੇਲ ਯਾਤਰੀਆਂ ਨੂੰ ਲਾਭ ਮਿਲੇਗਾ। ਇਸ ਸਟੇਸ਼ਨ ਤੋਂ ਜ਼ਿਆਦਾਤਰ ਟਰੇਨਾਂ ਪਠਾਨਕੋਟ, ਜੰਮੂ ਅਤੇ ਕਟੜਾ ਲਈ ਜਾਂਦੀਆਂ ਹਨ। ਹਰ ਰੋਜ਼ 120 ਟਰੇਨਾਂ ਮੇਲ (ਅੱਪ-ਡਾਊਨ), 24 ਟਰੇਨਾਂ ਐਕਸਪ੍ਰੈੱਸ ਅਤੇ 8 ਪੈਸੰਜਰ ਟਰੇਨਾਂ ਤੋਂ ਇਲਾਵਾ ਹਫਤਾਵਾਰੀ ਅਤੇ ਸਪੈਸ਼ਲ ਟਰੇਨਾਂ ਚੱਲਦੀਆਂ ਹਨ।

ਇਹ ਵੀ ਪੜ੍ਹੋ:  ਘੱਟ ਸੌਣ ਵਾਲਿਆਂ ਨੂੰ ਸ਼ੂਗਰ ਦਾ ਵਧੇਰੇ ਖ਼ਤਰਾ, ਸਰਵੇਖਣ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਅੰਕੜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News