ਦਿੱਲੀ ਆਰਡੀਨੈਂਸ ਬਿੱਲ ਦਾ ਮਕਸਦ ਸਿਰਫ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰੋਕਣਾ : ‘ਆਪ’
Saturday, Aug 05, 2023 - 05:25 PM (IST)
ਜਲੰਧਰ (ਧਵਨ) : ਆਮ ਆਦਮੀ ਪਾਰਟੀ (ਆਪ) ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿੱਲੀ ਸੇਵਾ ਬਿੱਲ ’ਤੇ ਸੰਸਦ ’ਚ ਦਿੱਤੇ ਭਾਸ਼ਣ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪ੍ਰਤੀ ਭਾਜਪਾ ਦੀ ਡੂੰਘੀ ਦੁਸ਼ਮਣੀ ਦਾ ਪਤਾ ਲੱਗਦਾ ਹੈ। ‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗ੍ਰਹਿ ਮੰਤਰੀ ਦੇ ਸ਼ਬਦਾਂ ਦੀ ਚੋਣ ਦੀ ਨਿੰਦਾ ਕੀਤੀ ਅਤੇ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਅਪਣਾਏ ਗਏ ਮਾਪਦੰਡਾਂ ਦੀ ਮਾਮੂਲੀ ਤੁਲਨਾ ਕਰ ਕੇ ਉਨ੍ਹਾਂ ਨੂੰ ਅਜਿਹੇ ਉੱਚੇ ਅਹੁਦੇ ਲਈ ਅਯੋਗ ਦੱਸਿਆ। ਰਾਘਵ ਚੱਢਾ ਨੇ ਦੱਸਿਆ ਕਿ ਅਮਿਤ ਸ਼ਾਹ ਦੇ ਭਾਸ਼ਣ ਨੇ ਅਨਜਾਣੇ ’ਚ 2015 ਤੋਂ ‘ਆਪ’ ਵੱਲੋਂ ਦਿੱਤੇ ਗਏ ਪ੍ਰਭਾਵੀ ਸ਼ਾਸਨ ਨੂੰ ਦਰਸਾਇਆ। ਉਨ੍ਹਾਂ ਨੇ ਤਰਕ ਦਿੱਤਾ ਕਿ ਦਿੱਲੀ ਸੇਵਾ ਬਿੱਲ ਦੀ ਸ਼ੁਰੂਆਤ 2015 ਦੀਆਂ ਚੋਣਾਂ ’ਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ‘ਆਪ’ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਭਾਜਪਾ ਵੱਲੋਂ ਇਕ ਰਣਨੀਤਿਕ ਚਾਲ ਸੀ, ਜਿਸ ਨੇ ਭਾਜਪਾ ਨੂੰ ਦਿੱਲੀ ਦੀ ਰਾਜਨੀਤਿਕ ਤਾਕਤ ਤੋਂ ਵਾਂਝਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਦੁਬਈ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗੈਂਗਸਟਰ ਵਿਕਰਮ ਬਰਾੜ, 3 ਦਿਨ ਦਾ ਮਿਲਿਆ ਪੁਲਸ ਰਿਮਾਂਡ
ਰਾਘਵ ਚੱਢਾ ਨੇ ਭਾਜਪਾ ਵੱਲੋਂ ਜਵਾਹਰ ਲਾਲ ਨਹਿਰੂ, ਡਾ. ਬੀ. ਆਰ. ਅੰਬੇਡਕਰ ਅਤੇ ਸਰਦਾਰ ਵੱਲਭ ਭਾਈ ਪਟੇਲ ਵਰਗੀਆਂ ਸ਼ਖਸੀਅਤਾਂ ਨੂੰ ਅਚਾਨਕ ਅਪਨਾਉਣ ’ਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਇਹ ਲੋਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਭਾਜਪਾ ਨੇ ਬੀਤੇ ਸਮੇਂ ’ਚ ਅਕਸਰ ਆਲੋਚਨਾ ਕੀਤੀ ਹੈ। ਚੱਢਾ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਦਿੱਗਜਾਂ ਦਾ ਜ਼ਿਕਰ ਕਰਦੇ ਸਮੇਂ ਭਾਜਪਾ ਨੂੰ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਦਿੱਗਜਾਂ ਦੇ ਵਿਚਾਰ ’ਤੇ ਧਿਆਨ ਦੇਣਾ ਚਾਹੀਦਾ ਹੈ। ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਨੇ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦਿਵਾਉਣ ਦਾ ਸਮਰਥਨ ਕੀਤਾ ਸੀ। ‘ਆਪ’ ਅਤੇ ਹੋਰ ਪਾਰਟੀਆਂ ਵੱਲੋਂ ਬਣਾਏ ਗਏ ਗਠਜੋੜ ’ਤੇ ਉਨ੍ਹਾਂ ਕਿਹਾ ਕਿ ਇੰਡੀਆ ਬਲਾਕ ਦੀ ਏਕਤਾ ਨੂੰ ਭਾਜਪਾ ਤੋੜਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਾਇਆ ’ਚ ਹਲਚਲ ਹੋਈ ਤੇਜ਼
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8