ਡਿਊਟੀ ਤੋਂ ਪਹਿਲਾਂ ਸੀਟ ਛੱਡ ਜਾਂਦੇ ਹਨ ਸਰਕਾਰੀ ਕਰਮਚਾਰੀ
Tuesday, Jun 26, 2018 - 10:52 AM (IST)
ਨੰਗਲ — ਪੰਜਾਬ ਸਰਕਾਰ ਵਲੋਂ ਸਰਕਾਰੀ ਦਫਤਰਾਂ 'ਚ ਸਮੇਂ ਦੀ ਪਾਬੰਦੀ ਨੂੰ ਲਾਜ਼ਮੀ ਬਨਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਰ ਵੀ ਕਰਮਚਾਰੀ ਸਮੇਂ ਤੋਂ ਪਹਿਲਾਂ ਹੀ ਆਪਣੀ ਸੀਟ ਛੱਡ ਦਿੰਦੇ ਹਨ। ਅਜਿਹਾ ਹੀ ਕੁਝ ਹੁੰਦਾ ਹੈ ਨੰਗਲ ਬੱਸ ਡੀਪੂ 'ਚ। ਉਥੇ ਬੀਤੇ ਦਿਨ ਕਰੀਬ ਦੁਪਹਿਰ 4:45 ਵਜੇ ਜ਼ਿਆਦਾਤਰ ਕਰਮਚਾਰੀ ਦਫਤਰ ਸੀਟ 'ਤੇ ਨਹੀਂ ਸਨ।
ਟ੍ਰਾਂਸਪੋਰਟ ਮੈਨੇਜਰ ਖੁਦ ਕਰੀਬ 4 ਵਜੇ ਉਥੋਂ ਨਿਕਲ ਚੁੱਕੇ ਸਨ। ਹੋਰ ਸਟਾਫ ਵੀ ਰੋਡਵੇਜ਼ ਦੀ ਹੜਤਾਲ ਦੀ ਆੜ 'ਚ ਸਮੇਂ ਤੋਂ ਪਹਿਲਾਂ ਘਰ ਚਲੇ ਗਏ ਸਨ। ਉਥੇ ਜਦ ਤਹਿਸੀਲਦਾਰ ਜੋਗਿੰਦਰ ਸਿੰਘ ਨੇ ਆ ਕੇ ਹਾਜ਼ਰੀ ਰਜਿਸਟਰ ਚੈੱਕ ਕੀਤਾ ਤਾਂ ਸਟਾਫ ਦੇ ਕੁਝ ਲੋਕ ਗਾਇਬ ਮਿਲੇ, ਜਿਸ ਦੇ ਚਲਦੇ ਪੂਰੇ ਦਫਤਰ 'ਚ ਅਫਰਾ ਤਫਰੀ ਮਚ ਗਈ ਹੌਲੀ-ਹੌਲੀ ਉਸ ਸਮੇਂ 'ਚ ਸਟਾਫ ਦੇ ਕਾਫੀ ਲੋਕ ਵਾਪਸ ਦਫਤਰ 'ਚ ਪਹੁੰਚਣ ਲੱਗੇ। ਹੁਣ ਅਸੀਂ ਇਸ ਬਾਰੇ 'ਚ ਤਹਿਸੀਲਦਾਰ ਨੰਗਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਨੋਟਿਸ ਕੱਢ ਦਿੱਤਾ ਹੈ। ਡੀ. ਸੀ. ਰੋਪੜ ਤੇ ਐੱਸ. ਡੀ. ਐੱਮ. ਨੂੰ ਇਸ ਬਾਰੇ 'ਚ ਰਿਪੋਰਟ ਦੇ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
