ਇੰਟਕ ਵੱਲੋਂ ਚੀਨ ਵਿਰੁੱਧ ਰੋਸ ਪ੍ਰਦਰਸ਼ਨ
Tuesday, Oct 24, 2017 - 07:24 AM (IST)

ਹੁਸ਼ਿਆਰਪੁਰ, (ਘੁੰਮਣ)- ਚੀਨ ਵੱਲੋਂ ਦਲਾਈਲਾਮਾ ਨੂੰ ਲੈ ਕੇ ਵਿਸ਼ਵ ਨੂੰ ਧਮਕਾਉਣ ਬਹਾਨੇ ਭਾਰਤ ਨੂੰ ਨਿਸ਼ਾਨਾ ਬਣਾਉਣ 'ਤੇ ਇੰਟਕ ਵੱਲੋਂ ਉਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਜ਼ਿਲਾ ਇੰਟਕ ਪ੍ਰਧਾਨ ਕਰਮਵੀਰ ਬਾਲੀ ਨੇ ਇਸ ਮੌਕੇ ਕਿਹਾ ਕਿ ਚੀਨ ਨੂੰ ਭਾਰਤ ਦੀ ਤਾਕਤ ਸਮਝ ਲੈਣੀ ਚਾਹੀਦੀ ਹੈ। ਪੂਰਾ ਵਿਸ਼ਵ ਪ੍ਰਮਾਣੂ ਹਥਿਆਰਾਂ ਕਾਰਨ ਬਾਰੂਦ ਦੇ ਢੇਰ 'ਤੇ ਬੈਠਾ ਹੈ ਅਤੇ ਚੀਨ ਦੀ ਛੋਟੀ ਜਿਹੀ ਗਲਤੀ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨ ਦੀਆਂ ਧਮਕੀਆਂ ਤੋਂ ਡਰਦਿਆਂ ਹੀ ਦਲਾਈਲਾਮਾ ਨੇ ਭਾਰਤ 'ਚ ਸ਼ਰਨ ਲਈ ਸੀ।
ਇਸ ਮੌਕੇ ਅੰਮ੍ਰਿਤ ਸੈਣੀ, ਰਜਿੰਦਰ ਕੁਮਾਰ, ਦੀਪ ਭੱਟੀ, ਕ੍ਰਿਪਾਲ ਸਿੰਘ, ਗੁੱਡੂ ਸਿੰਘ, ਕਾਲਾ ਆਦਿ ਵੀ ਹਾਜ਼ਰ ਸਨ।