ਸਕੂਲ-ਮੰਦਰ ਨੇੜੇ ਵਧ ਰਹੀ ਗੁੰਡਾਗਰਦੀ ਕਰ ਕੇ ਦੁਕਾਨਦਾਰਾਂ ''ਚ ਰੋਸ

Monday, Jun 11, 2018 - 06:29 AM (IST)

ਸਕੂਲ-ਮੰਦਰ ਨੇੜੇ ਵਧ ਰਹੀ ਗੁੰਡਾਗਰਦੀ ਕਰ ਕੇ ਦੁਕਾਨਦਾਰਾਂ ''ਚ ਰੋਸ

ਲੁਧਿਆਣਾ, (ਮੁਕੇਸ਼)- ਜਮਾਲਪੁਰ ਕਾਲੋਨੀ ਐੱਚ. ਈ. ਬਲਾਕ ਸਕੂਲ ਨੇੜੇ ਵੱਧ ਰਹੀ ਗੁੰਡਾਗਰਦੀ 'ਤੇ ਬਦਮਾਸ਼ ਵੱਲੋਂ ਦੁਕਾਨ 'ਤੇ ਹਮਲਾ ਕਰ ਕੇ ਕੀਤੀ ਭੰਨ-ਤੋੜ ਕਾਰਨ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਵਿਚ ਪੁਲਸ ਖਿਲਾਫ ਭਾਰੀ ਰੋਸ ਹੈ। 
ਬਾਬਾ ਰਾਮਦੇਵ ਨੇ ਕਿਹਾ ਕਿ ਉਹ ਆਪਣੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਨਸ਼ੇ 'ਚ ਟੁੰਨ ਇਕ ਬਦਮਾਸ਼ ਨੇ ਉਸ ਦੀ ਦੁਕਾਨ 'ਤੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਅਚਾਨਕ ਹੋਏ ਹਮਲੇ ਤੋਂ ਡਰ ਕੇ ਉਹ ਦੁਕਾਨ ਅੱਗੇ ਬਣੇ ਕਾਊਂਟਰ ਹੇਠਾਂ ਲੁਕ ਗਿਆ। ਫਿਰ ਬਦਮਾਸ਼ ਨੇ ਵੱਡਾ ਸਾਰਾ ਪੱਥਰ ਉਸ ਦੇ ਕੂਲਰ 'ਤੇ ਮਾਰਿਆ, ਪੱਥਰ ਉਸ ਦੇ ਵੱਜਣ 'ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਬਦਮਾਸ਼ ਫਰਾਰ ਹੋ ਗਿਆ।
ਉਸ ਨੇ ਮਾਮਲੇ ਦੀ ਸੂਚਨਾ ਪੁਲਸ ਤੇ ਆਪਣੇ ਪੁੱਤਰ ਨੂੰ ਦਿੱਤੀ। ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰਾਂ ਤੇ ਇਲਾਕੇ ਦੀਆਂ ਔਰਤਾਂ ਵਿਚਾਲੇ ਸਕੂਲ ਨਾਲ ਚੱਲ ਰਹੇ ਸ਼ਰਾਬੀਆਂ ਦੇ ਅੱਡੇ 'ਤੇ ਗੁੰਡਾਗਰਦੀ ਖਿਲਾਫ ਭਾਰੀ ਰੋਸ ਹੈ, ਜਿਨ੍ਹਾਂ 'ਤੇ ਕਾਰਵਾਈ ਕਰਨ 'ਤੇ ਪੀ. ਸੀ. ਆਰ. ਦਸਤਾ ਤਾਇਨਾਤ ਕਰਨ ਦੀ ਮੰਗ ਕੀਤੀ ਹੈ। 


Related News