ਭਾਰਤੀ ਚੌਕੀਆਂ ''ਤੇ ਹਮਲੇ ਦੇ ਵਿਰੋਧ ''ਚ ਰੋਸ ਮਾਰਚ

Thursday, Feb 08, 2018 - 06:11 AM (IST)

ਭਾਰਤੀ ਚੌਕੀਆਂ ''ਤੇ ਹਮਲੇ ਦੇ ਵਿਰੋਧ ''ਚ ਰੋਸ ਮਾਰਚ

ਹੁਸ਼ਿਆਰਪੁਰ, (ਘੁੰਮਣ)- ਬਾਲਾ ਜੀ ਕ੍ਰਾਂਤੀ ਸੈਨਾ ਦੇ ਮੈਂਬਰਾਂ ਨੇ ਪਾਕਿਸਤਾਨੀ ਸੈਨਾ ਵੱਲੋਂ ਭਾਰਤੀ ਚੌਕੀਆਂ 'ਤੇ ਹਮਲਾ ਕਰਕੇ ਭਾਰਤੀ ਸੈਨਿਕਾਂ ਨੂੰ ਸ਼ਹੀਦ ਕਰਨ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਇਥੇ ਰੋਸ ਮਾਰਚ ਕਰਕੇ ਪਾਕਿਸਤਾਨ ਦਾ ਝੰਡਾ ਫੂਕਿਆ। ਬਾਲਾ ਜੀ ਕ੍ਰਾਂਤੀ ਸੈਨਾ ਦੇ ਪ੍ਰਮੁੱਖ ਬੱਬਾ ਹਾਂਡਾ ਦੇ ਨਿਰਦੇਸ਼ਾਂ 'ਤੇ ਕੱਢੇ ਗਏ ਰੋਸ ਮਾਰਚ ਦੀ ਅਗਵਾਈ ਸੰਗਠਨ ਦੇ ਮੰਤਰੀ ਰਾਜ ਕੁਮਾਰ ਵਾਲੀਆ ਤੇ ਚਾਲੀਸਾ ਉਪ ਪ੍ਰਮੁੱਖ ਕੁਨਾਲ ਕਾਲੀਆ ਨੇ ਕੀਤੀ। ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਹੁੰਦਾ ਹੋਇਆ ਇਹ ਰੋਸ ਮਾਰਚ ਫਗਵਾੜਾ ਚੌਕ 'ਚ ਪਹੁੰਚਿਆ, ਜਿਥੇ ਪਾਕਿਸਤਾਨ ਦਾ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਸੈਨਾ ਦੇ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਦੋਗਲੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਾਲਾ ਜੀ ਕ੍ਰਾਂਤੀ ਸੈਨਾ ਦੇ ਮੈਂਬਰ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਲਈ ਵੱਡੇ ਤੋਂ ਵੱਡਾ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟਣਗੇ। 
ਇਸ ਮੌਕੇ ਅਸ਼ੋਕ ਕੁਮਾਰ, ਪਵਨ ਕੁਮਾਰ, ਵਿਸ਼ੂ ਛਾਬੜਾ, ਰਣਜੀਤ ਪੁਰਹੀਰਾਂ, ਸੰਨੀ ਲਾਂਬੜਾ, ਮੁਕੇਸ਼ ਠਾਕੁਰ, ਧੋਨੀ ਕਟਾਰੀਆ, ਬਿੰਦਾ ਸੱਜਣਾ, ਦੀਪਾ ਨੈਣੋਵਾਲ, ਕਾਕਾ ਆਦਿ ਵੀ ਮੌਜੂਦ ਸਨ।


Related News