ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ‘ਆਪ’ ਦੀ ਸਥਿਤੀ ਅਨੁਕੂਲ, ਕੀ ਸਿਰਜੇਗੀ ਨਵਾਂ ਇਤਿਹਾਸ?

Tuesday, Feb 27, 2024 - 06:36 PM (IST)

ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ‘ਆਪ’ ਦੀ ਸਥਿਤੀ ਅਨੁਕੂਲ, ਕੀ ਸਿਰਜੇਗੀ ਨਵਾਂ ਇਤਿਹਾਸ?

ਪਠਾਨਕੋਟ (ਸ਼ਾਰਦਾ)- ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। 12 ਅਤੇ 13 ਮਾਰਚ ਨੂੰ ਚੋਣ ਜ਼ਾਬਤਾ ਲੱਗਣ ਦੇ ਸ਼ੰਕੇਤ ਭਾਰਤ ਦੇ ਚੋਣ ਕਮਿਸ਼ਨ ਅਤੇ ਸਰਕਾਰ ਵੱਲੋਂ ਦਿੱਤੇ ਗਏ ਹਨ। ਸਾਰੇ ਦੇਸ਼ ’ਚ ਇਸ ਸਮੇਂ ਰਾਜਨੀਤਿਕ ਗਤੀਵਿਧੀਆਂ ਤੇਜ਼ੀ ਨਾਲ ਗਤੀ ਫੜ ਰਹੀਆਂ ਹਨ। ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ। ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਾਂਗ ਇਸ ਵਾਰ ਲੋਕ ਸਭਾ ’ਚ ਵੀ ਕਿਸਾਨ ਅੰਦੋਲਨ ਪੰਜਾਬ ’ਚ ਚੋਣਾਂ ਵਿਚ ਆਪਣੀ ਛਾਪ ਛੱਡਣ ਬਲ ਰਿਹਾ ਹੈ ਪਰ 2024 ਦੀਆਂ ਚੋਣਾਂ ਨੇ ਇਹ ਪ੍ਰਮਾਣਿਤ ਕਰ ਦਿੱਤਾ ਹੈ ਕਿ ਹੁਦ ਰਾਜਨੀਤਿਕ ਦਲ ਬਿਨਾਂ ਕਿਸੇ ਵਿਚਾਰਧਾਰਾ ਨੂੰ ਫੜ੍ਹ ਕੇ ਇਕ-ਦੂਸਰੇ ਦੇ ਨਾਲ ਸਮਝੌਤਾ ਕਰਨ ਦੀ ਬਜਾਏ ਜਿੱਤ ਨੂੰ ਇਕ ਮੂਲ ਮੰਤਰ ਸਮਝ ਕੇ ਗਠਜੋੜ ਕਰਨਗੇ।

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ’ਚ ਪੰਜਾਬ ਨੂੰ ਛੱਡ ਕੇ ਗਠਜੋੜ ਕੀਤਾ ਹੈ, ਜਿਸ ਦਾ ਪ੍ਰਭਾਵ ਪੰਜਾਬ ’ਚ ਪੈਣਾ ਸੰਭਾਵਿਕ ਹੀ ਹੈ ਕਿਉਂਕਿ ਅਜਿਹਾ ਸੰਭਵ ਨਹੀਂ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹਾਈਕਮਾਨ ਦਿਨ-ਪ੍ਰਤੀਦਿਨ ’ਚ ਘਿਓ-ਖਿਚੜੀ ਰਹੇ ਅਤੇ ਪੰਜਾਬ ’ਚ ਉਹ ਪੂਰੀ ਸ਼ਿੱਦਤ ਅਤੇ ਦੁਸ਼ਮਣੀ ਨਾਲ ਇਕ-ਦੂਸਰੇ ’ਤੇ ਪ੍ਰਹਾਰ ਕਰਨ। ਅਜਿਹੇ ਹਲਾਤਾਂ ’ਚ ਪੰਜਾਬ ਦੀ ਜਨਤਾ ਨੂੰ ਵੀ ਸਾਰੀ ਗੱਲ ਸਮਝ ਆ ਰਹੀ ਹੈ। ਦੂਸਰੇ ਅਤੇ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਬੈਕਫੁੱਟ ’ਤੇ ਆਏ ਹੋਏ ਹਨ ਅਤੇ ਉਨ੍ਹਾਂ ਨੇ ਆਪਣਾ ਗਠਜੋੜ ਹੋਲਡ ਕਰ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਆਮ ਆਦਮੀ ਪਾਰਟੀ ਇਕ-ਦੋ ਦਿਨ ’ਚ ਆਪਣੇ ਸਾਰੇ ਉਮੀਦਵਾਰ ਐਲਾਨ ਕਰਨ ਜਾ ਰਹੀ ਹੈ, ਜਿਸ ਦੀ ਜਾਣਕਾਰੀ ਪਾਰਟੀ ਸੁਪਰੀਮੋ ਨੇ ਖੁਦ ਦਿੱਤੀ ਸੀ ਕਿ ਫਰਵਰੀ ਦੇ ਅੰਤ ਤੱਕ ਪਾਰਟੀ ਆਪਣੇ ਉਮੀਦਵਾਰ ਐਲਾਨ ਕਰ ਦੇਵੇਗੀ। ਅਜਿਹੇ ਹਲਾਤਾਂ ’ਚ ਪੰਜਾਬ ਦੇ ਜੇਕਰ 13 ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤੇ ਤਾਂ ਜੋ ਲੋਕ ਇਹ ਮੰਨ ਕੇ ਚੱਲ ਰਹੇ ਹਨ ਕਿ ਅਕਾਲੀ-ਭਾਜਪਾ ਗਠਜੋੜ ਦੇ ਐਲਾਨ ਹੋਣ ਦੀ ਹਾਲਤ ’ਚ ਆਮ ਆਦਮੀ ਅਤੇ ਕਾਂਗਰਸ ਦਾ ਗਠਜੋੜ ਵੀ ਹੋਵੇਗਾ, ਉਸ ਦੀਆਂ ਸੰਭਾਵਨਾਵਾਂ ਮੱਧਮ ਪੈ ਜਾਣਗੀਆਂ ਕਿਉਂਕਿ ਕਿਸਾਨ ਅੰਦੋਲਨ ਅਜੇ ਲੰਬਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਅਕਾਲੀ-ਭਾਜਪਾ ਗਠਜੋੜ ਚੋਣ-ਜ਼ਾਬਤਾ ਲੱਗਣ ਤੱਕ ਵੀ ਐਲਾਨ ਨਾ ਹੋਵੇ। ਇਹ ਭਰਮ ਦੀ ਸਥਿਤੀ ਕਿਸ ਨੂੰ ਲਾਭ ਪਹੁੰਚਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਕਾਂਗਰਸ ਦੇ ਸਾਰੇ ਪ੍ਰਦੇਸ਼ ਦੇ ਆਗੂ ਇਸ ਗੱਲ ਨੂੰ ਲੈ ਕੇ ਚਿੰਤਿਤ ਸਨ ਕਿ ਜੇਕਰ ਅਸੀਂ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕੀਤਾ ਤਾਂ ਪਾਰਟੀ ਆਪਣਾ ਵਿਰੋਧੀ ਧਿਰ ਦਾ ਦਰਜਾ ਗੁਆ ਦੇਵੇਗੀ ਅਤੇ ਉਹ ਸਥਾਨ ਭਾਜਪਾ-ਅਕਾਲੀ ਦਲ ਲੈ ਲੈਣਗੇ। ਇਸੇ ਡਰੋਂ ਕਾਂਗਰਸ ਨੇ ਇਸ ਗਠਜੋੜ ਦਾ ਵਿਰੋਧ ਕੀਤਾ ਸੀ ਪਰ ਹੁਣ ਸਾਰੇ ਦੇਸ਼ ਦੇ ਬਾਕੀ ਹਿੱਸਿਆਂ ’ਚ ਅਤੇ ਇੱਥੋਂ ਤੱਕ ਕਿ ਚੰਡੀਗੜ੍ਹ ’ਚ ਵੀ ਗਠਜੋੜ ਹੋ ਗਿਆ ਹੈ ਤਾਂ ਅਜਿਹੇ ਹਲਾਤ ’ਚ ਦੋਵੇਂ ਹੀ ਪਾਰਟੀਆਂ ਦੇ ਵੱਡੇ ਆਗੂ ਪੰਜਾਬ ’ਚ ਇਕ-ਦੂਸਰੇ ’ਤੇ ਕਿਵੇਂ ਹਮਲਾ ਕਰਨਗੇ ਇਹ ਦੇਖਣ ਲਾਇਕ ਹੋਵੇਗਾ। ਜੇਕਰ ਫਰੈਂਡਲੀ ਮੈਚ ਖੇਡਿਆ ਗਿਆ ਤਾਂ ਵੀ ਵਿਰੋਧੀ ਧਿਰ ਇਸ ਨੂੰ ਚੁੱਕਣਗੇ ਅਤੇ ਜਨਤਾ ਇਸ ਨੂੰ ਕਿਸ ਤਰ੍ਹਾਂ ਨਾਲ ਲੈਂਦੀ ਹੈ, ਉਸ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਸਿਆਸੀ ਹਲਾਤ ਅਜਿਹੇ ਬਣੇ ਕਿ ਸੱਤਾਧਿਰ ਲਈ ਮਾਹੌਲ ਬਣਿਆ ਅਨੁਕੂਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ’ਚ ਰੈਲੀਆਂ ਦੌਰੇ ਕਰ ਰਹੇ ਹਨ ਅਤੇ ਪਾਰਟੀ ਦੇ ਹੱਕ ’ਚ ਮਾਹੌਲ ਬਣਾਉਣ ’ਚ ਲੱਗੇ ਹੋਏ ਹਨ। ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ, ਅਫਸਰਾਂ ਦੀ ਪੂਰੀ ਫੌਜ ਨਾਲ ਚੱਲ ਰਹੀ ਹੈ ਅਤੇ ਆਨ ਦਿਨ ਸਪੋਟ ਫੈਸਲੇ ਲਏ ਜਾ ਰਹੇ ਹਨ। ਦੋ ਮੁੱਦੇ ਜਿਸ ਨੂੰ ਲੈ ਕੇ ਹੁਣ ਆਮ ਲੋਕ ਆਵਾਜ਼ ਚੁੱਕ ਰਹੇ ਹਨ ਅਤੇ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਉਸ ’ਚੋਂ ਇਕ ਬਿਜਲੀ ਦੇ ਬਿੱਲਾਂ ਦਾ ਫ੍ਰੀ ਹੋਣਾ, ਜਿਨ੍ਹਾਂ ਦੀ ਗਿਣਤੀ ਪੂਰੇ ਪੰਜਾਬ ’ਚ 90 ਪ੍ਰਤੀਸ਼ਤ ਦੇ ਆਸ-ਪਾਸ ਹੈ।

ਦੂਸਰਾ ਫੈਸਲਾ ਜੋ ਪੰਜਾਬ ਸਰਕਾਰ ਨੇ ਲਿਆ ਹੈ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਹ ਹੈ ਸਿਵਲ ਹਸਪਤਾਲ ’ਚੋਂ ਸ਼ਤ-ਪ੍ਰਤੀਸ਼ਤ ਦਵਾਈ ਦਾ ਫ੍ਰੀ ਮਿਲਣਾ, ਜੋ ਦਵਾਈ ਹਸਪਤਾਲ ’ਚ ਉਪਲੱਬਧ ਨਹੀਂ ਹੋਵੇਗੀ, ਉਹ ਸਰਕਾਰੀ ਹਸਪਤਾਲ ਖੁਦ ਖਰੀਦ ਕੇ ਮਰੀਜ਼ ਨੂੰ ਦੇਵੇਗਾ। ਇਸੇ ਤਰ੍ਹਾਂ ਸਾਰੇ ਟੈਸਟ ਅਤੇ ਅਲਟਰਾਸਾਊਂਡ ਵੀ ਕੀਤੇ ਜਾ ਰਹੇ ਹਨ। ਬਿਨ੍ਹਾਂ ਸ਼ੱਕ ਇਸ ਯੋਜਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅੜਚਣਾਂ ਪਾਈਆਂ ਜਾ ਰਹੀਆਂ ਹਨ ਪਰ ਜੇਕਰ ਸਰਕਾਰ ਇਸੇ ਤਰ੍ਹਾਂ ਸਖ਼ਤ ਰਹੀ ਤਾਂ ਇਹ ਯੋਜਨਾ ਵੀ ਅਗਲੇ ਚਾਰ ਮਹੀਨਿਆਂ ’ਚ ਆਪਣਾ ਅਸਰ ਦਿਖਾਏਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

ਕਾਂਗਰਸ ਹੁਣ ਆਮ ਆਦਮੀ ਪਾਰਟੀ ’ਤੇ ਕਾਫੀ ਲੰਬੇ ਸਮੇਂ ਤੋਂ ਹਮਲਾਵਰ ਨਹੀਂ ਹੈ। ਅਕਾਲੀ-ਭਾਜਪਾ ਕਾਫੀ ਯਤਨ ਕਰਦੇ ਰਹੇ ਪਰ ਅੰਦੋਲਨ ਕਾਰਨ ਪਿਛਲੇ ਦੋ ਹਫਤਿਆਂ ਤੋਂ ਉਹ ਵੀ ਬੈਕਫੁੱਟ ’ਤੇ ਹੈ। ਅਜਿਹੇ ਹਾਲਾਤ ’ਚ ਆਮ ਆਦਮੀ ਪਾਰਟੀ ਨੂੰ ਇਕ ਖੁੱਲ੍ਹਾ ਮੈਦਾਨ ਮਿਲ ਗਿਆ ਹੈ, ਜਿੱਥੇ ਉਹ ਭੱਜ-ਭੱਜ ਕੇ ਛੱਕੇ ਲਗਾ ਸਕਦੀ ਹੈ। ਕੀ ਅਜਿਹੇ ਹਾਲਾਤ ਦਾ ਆਮ ਆਦਮੀ ਪਾਰਟੀ ਫਾਇਦਾ ਚੁੱਕ ਸਕੇਗੀ ਅਤੇ 8-9 ਸੀਟਾਂ ਲੋਕ ਸਭਾ ’ਚ ਜਿੱਤ ਕੇ ਆਪਣਾ ਝੰਡਾ ਪੰਜਾਬ ’ਚ ਲਹਿਰਾ ਪਾਏਗੀ ਅਤੇ ਕਾਂਗਰਸ ਨੂੰ ਕਾਫੀ ਹੇਠਾਂ ਧਕੇਲ ਦੇਵੇਗੀ, ਇਸ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਕਾਂਗਰਸ ਲਈ ਵੀ ਇਹ ਚੋਣਾਂ ਆਰ ਅਤੇ ਪਾਰ ਦੀਆਂ ਹੋਣਗੀਆਂ। ਚਾਹੇ ਇਹ ਚੋਣਾਂ ਲੋਕ ਸਭਾ ਦੀਆਂ ਹਨ ਪਰ ਇਨ੍ਹਾਂ ਚੋਣਾਂ ਦਾ ਨਤੀਜਾ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਇਸ਼ਾਰਾ ਕਰੇਗਾ। ਇਨ੍ਹਾਂ ਨਤੀਜਿਆਂ ਨੂੰ ਧਿਆਨ ’ਚ ਰੱਖ ਕੇ ਹੀ ਪ੍ਰਦੇਸ਼ ਦੀ ਜਨਤਾ ਅਤੇ ਅਫਸਰਸ਼ਾਹੀ ਆਪਣੀ ਯੋਜਨਾ ਬਣਾਏਗੀ।

ਭਾਜਪਾ ਲਈ ਹਾਲਾਤ ਨਹੀਂ ਅਨੁਕੂਲ, ਪੰਜਾਬ ’ਚ ਚੋਣਾਂ ਮਈ ’ਚ ਹੋ ਸਕਦੀਆਂ ਹਨ ਅੰਤਿਮ ਰਾਊਂਡ ’ਚ?

ਭਾਜਪਾ ਪੰਜਾਬ ’ਚ ਵੱਡੀਆਂ ਮੱਲਾਂ ਮਾਰਨ ਦੇ ਮੂਡ ਵਿਚ ਸੀ ਅਤੇ ਬਹੁਤ ਸਾਰੇ ਆਗੂਆਂ ਨੂੰ ਬਾਕੀ ਪਾਰਟੀਆਂ ਤੋਂ ਲਿਆ ਕੇ ਆਪਣੀ ਹਵਾ ਨੂੰ ਮਜ਼ਬੂਤ ਕਰ ਰਹੀ ਸੀ ਪਰ ਅਚਾਨਕ ਸਾਰੀਆਂ ਯੋਜਨਾਵਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਜਦੋਂ ਕਿਸਾਨਾਂ ਨੇ ਇਕ ਮਹੀਨੇ ਪਹਿਲਾਂ ਦੇ ਅੰਦੋਲਨ ਦਾ ਐਲਾਨ ਕਰ ਦਿੱਤਾ। ਹੁਣ ਤਾਂ ਕਿਸਾਨ ਹਰਿਆਣਾ ਦੇ ਬਾਰਡਰਾਂ ’ਤੇ ਪੱਕੇ ਤੌਰ ’ਤੇ ਡੇਰਾ ਲਾ ਕੇ ਬੈਠ ਗਏ ਹਨ। ਇਕ ਨੌਜਵਾਨ ਕਿਸਾਨ ਦੀ ਮੌਤ ਨੇ ਮਾਮਲੇ ਨੂੰ ਬਹੁਤ ਤੂਲ ਦਿੱਤੀ ਹੈ। ਹੁਣ ਹਾਲਾਤ ਕੀ ਬਣਨਗੇ ਇਹ ਤਾਂ ਸਮਾਂ ਹੀ ਦੱਗੇਗਾ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'

ਭਾਜਪਾ ਲਈ ਇਹੀ ਅਨੁਕੂਲ ਰਹੇਗਾ ਕਿ ਪੰਜਾਬ ’ਚ ਚੋਣ ਅੰਤਿਮ ਰਾਊਂਡ ’ਚ ਹੋਣ ਅਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਿਸਾਨਾਂ ਦਾ ਰੋਸ ਥੋੜਾ ਜਿਹਾ ਘੱਟ ਹੋਵੇ ਅਤੇ ਉਹ ਆਪਣੀ ਯੋਜਨਾ ਦੇ ਅਨੁਸਾਰ ਆਪਣਾ ਪ੍ਰਚਾਰ ਕਰ ਸਕਣ ਕਿਉਂਕਿ ਦੇਸ਼ ਦੇ ਬਾਕੀ ਹਿੱਸਿਆਂ ’ਚ ਭਾਜਪਾ ਦੀ ਸਥਿਤੀ ਬਹੁਤ ਅਨੁਕੂਲ ਹੈ। ਪਾਰਟੀ ਚਾਹੇਗੀ ਕਿ ਜਦੋਂ ਲੋਕਾਂ ਨੂੰ ਲੱਗੇਗਾ ਕਿ ਦੇਸ਼ ’ਚ ਭਾਜਪਾ ਦੁਬਾਰਾ ਆ ਰਹੀ ਹੈ ਤਾਂ ਉਸ ਦਾ ਪ੍ਰਭਾਵ ਪੰਜਾਬ ਵਿਚ ਵੀ ਪਵੇਗਾ। ਆਉਣ ਵਾਲਾ ਸਮਾਂ ਕਾਫੀ ਰੌਚਕ ਹੈ ਅਤੇ ਲੋਕ ਚੋਣਾਂ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News