ਇਕ ਲਿੰਕ ਕਲਿੱਕ ’ਤੇ ਫੋਨ ਹੋ ਗਿਆ ਹੈਕ, ਕ੍ਰੈਡਿਟ ਕਾਰਡ ਖਾਤੇ ਨਾਲ ਨਿਕਲ ਗਏ 99 ਹਜ਼ਾਰ ਰੁਪਏ

Tuesday, Sep 03, 2024 - 04:23 AM (IST)

ਇਕ ਲਿੰਕ ਕਲਿੱਕ ’ਤੇ ਫੋਨ ਹੋ ਗਿਆ ਹੈਕ, ਕ੍ਰੈਡਿਟ ਕਾਰਡ ਖਾਤੇ ਨਾਲ ਨਿਕਲ ਗਏ 99 ਹਜ਼ਾਰ ਰੁਪਏ

ਜਲੰਧਰ (ਪਾਹਵਾ) : ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਕਿਸੇ ਹੋਰ ਬੈਂਕ ਤੋਂ ਨਵਾਂ ਕ੍ਰੈਡਿਟ ਕਾਰਡ ਬਣਾਉਣ ਲਈ ਆਫਰ ਆਉਂਦਾ ਹੈ ਤਾਂ ਜ਼ਰਾ ਸਾਵਧਾਨ ਹੋ ਜਾਓ। ਕਿਉਂਕਿ ਅੱਜਕੱਲ੍ਹ ਫਰਾਡ ਦਾ ਇਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਹੈ, ਜਿਸ ਵਿਚ ਵ੍ਹਟਸਐਪ ’ਤੇ ਲਿੰਕ ਭੇਜ ਕੇ ਤੁਹਾਡਾ ਫੋਨ ਹੈਕ ਕਰ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਕ੍ਰੈਡਿਟ ਕਾਰਡ ਨਾਲ ਪੈਸੇ ਉਡਾ ਲਏ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਵਿਚ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਅਜੈ ਭੰਡਾਰੀ ਨਾਂ ਦੇ ਸ਼ਖਸ ਦੇ ਸਾਹਮਣੇ ਹੀ ਉਸ ਦਾ ਫੋਨ ਹੈਕ ਕਰ ਲਿਆ ਗਿਆ ਅਤੇ ਉਸਦੇ ਅਕਾਊਂਟ ਵਿਚੋਂ 99 ਹਜ਼ਾਰ ਰੁਪਏ ਉਡਾ ਲਏ ਗਏ। 

ਜਾਣਕਾਰੀ ਦਿੰਦੇ ਹੋਏ ਅਜੈ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਇੰਡਸੈਂਡ ਬੈਂਕ ਦਾ ਕ੍ਰੈਡਿਟ ਕਾਰਡ ਹੈ ਅਤੇ ਉਨ੍ਹਾਂ ਨੂੰ ਅਮੈਰਿਕਨ ਐਕਸਪ੍ਰੈੱਸ ਬੈਂਕ ਦਾ ਕ੍ਰੈਡਿਟ ਕਾਰਡ ਬਣਾਉਣ ਦੀ ਆਫਰ ਦਿੱਤੀ ਗਈ। ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 85951-35868 ਨੰਬਰ ਤੋਂ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਖੁਦ ਨੂੰ ਅਮੈਰਿਕਨ ਐਕਸਪ੍ਰੈੱਸ ਬੈਂਕ ਦਾ ਸਟਾਫ ਕਰਮਚਾਰੀ ਦੱਸਿਆ। ਬਕਾਇਦਾ ਉਨ੍ਹਾਂ ਨੂੰ ਆਈ. ਡੀ. ਵੀ ਭੇਜੀ ਗਈ ਅਤੇ ਨਵੇਂ ਬੈਂਕ ਦਾ ਕ੍ਰੈਡਿਟ ਕਾਰਡ ਅਪਲਾਈ ਕਰਨ ਲਈ 170 ਰੁਪਏ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ : ਕੋਲਕਾਤਾ ਡਾਕਟਰ ਮਰਡਰ ਕੇਸ: ਸੀਬੀਆਈ ਦੀ ACB ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕੀਤਾ ਗ੍ਰਿਫ਼ਤਾਰ

ਅਜੈ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਭੇਜੇ ਹੋਏ ਲਿੰਕ ਜ਼ਰੀਏ 170 ਰੁਪਏ ਜਮ੍ਹਾ ਕਰਵਾ ਦਿੱਤੇ। ਉਸਦੇ ਬਾਅਦ ਉਨ੍ਹਾਂ ਨੂੰ ਇਕ ਹੋਰ ਲਿੰਕ ਭੇਜਿਆ ਗਿਆ। ਉਸ ਲਿੰਕ ’ਤੇ ਜਿਵੇਂ ਹੀ ਉਨ੍ਹਾਂ ਨੇ ਕਲਿੱਕ ਕੀਤਾ, ਉਨ੍ਹਾਂ ਦਾ ਫੋਨ ਬਲੈਕ ਹੋ ਗਿਆ ਅਤੇ ਉਹ ਕੁਝ ਵੀ ਨਹੀਂ ਕਰ ਪਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕ੍ਰੈਡਿਟ ਕਾਰਡ ਨਾਲ ਪਹਿਲਾਂ 96 ਹਜ਼ਾਰ ਅਤੇ ਬਾਅਦ ਵਿਚ ਲਗਭਗ 3000 ਰੁਪਏ ਕਢਵਾਉਣ ਦਾ ਐੱਸ. ਐੱਮ. ਐੱਸ. ਆਇਆ। ਉਸਦੇ ਬਾਅਦ ਫੋਨ ਦੁਬਾਰਾ ਚੱਲਣ ਲੱਗਾ ਅਤੇ ਉਨ੍ਹਾਂ ਨੂੰ ਆਪਣੇ ਬੈਂਕ ਤੋਂ ਇਹ ਕਾਲ ਆਈ ਕਿ ਤੁਸੀਂ ਕ੍ਰੈਡਿਟ ਕਾਰਡ ਨਾਲ ਕੋਈ 99 ਹਜ਼ਾਰ ਰੁਪਏ ਦੇ ਲਗਭਗ ਟਰਾਂਜੈਕਸ਼ਨ ਕੀਤੀ ਹੈ।

ਅਜੈ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਟਰਾਂਜੈਕਸ਼ਨ ਕਰਨ ਦੀ ਗੱਲ ਤੋਂ ਇਨਕਾਰ ਕੀਤਾ ਪਰ ਉਦੋਂ ਤਕ ਉਨ੍ਹਾਂ ਦੇ ਕ੍ਰੈਡਿਟ ਕਾਰਡ ਅਕਾਊਂਟ ਵਿਚੋਂ ਪੈਸੇ ਨਿਕਲ ਚੁੱਕੇ ਸੀ। ਅਜੈ ਭੰਡਾਰੀ ਨੇ ਇਸ ਸਬੰਧ ਵਿਚ ਜਲੰਧਰ ਪੁਲਸ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਫਰਾਡ ਬਾਰੇ ਲੋਕਾਂ ਨੂੰ ਦੱਸਿਆ ਜਾਵੇ। ਉਨ੍ਹਾਂ ਪੁਲਸ ਨੂੰ ਸਾਰੇ ਪਰੂਫ ਮੁਹੱਈਆ ਕਰਵਾ ਦਿੱਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News