ਚਲਦੀ ਰੇਲ ਗੱਡੀ ਤੋਂ ਡਿੱਗੀ ਔਰਤ ਦੇ ਪਿੱਛੇ ਵਿਅਕਤੀ ਨੇ ਵੀ ਮਾਰੀ ਛਾਲ, ਹੋਈ ਦਰਦਨਾਕ ਮੌਤ

Monday, Jul 29, 2024 - 12:47 PM (IST)

ਚਲਦੀ ਰੇਲ ਗੱਡੀ ਤੋਂ ਡਿੱਗੀ ਔਰਤ ਦੇ ਪਿੱਛੇ ਵਿਅਕਤੀ ਨੇ ਵੀ ਮਾਰੀ ਛਾਲ, ਹੋਈ ਦਰਦਨਾਕ ਮੌਤ

ਬਟਾਲਾ(ਸਾਹਿਲ)-ਪਿੰਡ ਘਸੀਟਪੁਰ ਨੇੜੇ ਫਾਟਕ ਕੋਲ ਲੰਘਦੀ ਰੇਲ ਗੱਡੀ ਤੋਂ ਡਿੱਗੀ ਔਰਤ ਦੇ ਪਿੱਛੇ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ, ਜਿਸ ਦੌਰਾਨ ਵਿਅਕਤੀ ਦੀ ਮੌਤ ਅਤੇ ਔਰਤ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਵਿੰਦਰ ਸਿੰਘ ਪੁਲਸ ਚੌਕੀ ਇੰਚਾਰਜ ਰੇਲਵੇ ਪੁਲਸ ਨੇ ਦੱਸਿਆ ਕਿ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਜਦੋਂ ਪਿੰਡ ਘਸੀਟਪੁਰ ਨੇੜੇ ਪਹੁੰਚੀ ਤਾਂ ਇਥੇ ਰੇਲਗੱਡੀ ਦੇ ਦਰਵਾਜ਼ੇ ’ਚ ਬੈਠੀ ਇਕ ਔਰਤ ਨੂੰ ਅਚਾਨਕ ਨੀਂਦ ਦਾ ਝੌਕਾ ਲੱਗਾ ਅਤੇ ਉਹ ਚਲਦੀ ਰੇਲਗੱਡੀ ਤੋਂ ਡਿੱਗ ਗਈ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਉਕਤ ਰੇਲਵੇ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਸਭ ਦੇਖ ਇਕ ਵਿਅਕਤੀ ਨੇ ਉਸ ਦੇ ਪਿੱਛੇ ਹੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਔਰਤ ਗੰਭੀਰ ਜ਼ਖਮੀ ਹੋ ਗਈ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਔਰਤ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ 108 ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਕਤ ਔਰਤ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।

 ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ

ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਹੈ, ਜਿਸਦੇ ਚਲਦਿਆਂ ਉਸ ਦੀ ਲਾਸ਼ ਨੂੰ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ। ਜਦਕਿ ਜ਼ਖ਼ਮੀ ਔਰਤ ਦੀ ਪਛਾਣ ਪੂਜਾ ਪਤਨੀ ਸੰਜੈ ਵਾਸੀ ਹਿਸਾਰ, (ਹਰਿਆਣਾ) ਹਾਲ ਹੀ ਵਾਸੀ ਬੰਬੇ ਵਜੋਂ ਹੋਈ ਹੈ। ਉਹ ਆਪਣੇ ਪਤੀ ਕੋਲ ਬੰਬੇ ਵਿਖੇ ਰਹਿੰਦੀ ਹੈ ਅਤੇ ਬੀਤੇ ਮੰਗਲਵਾਰ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਗਈ ਹੋਈ ਸੀ, ਜਿਥੋਂ ਇਹ ਵਾਪਸ ਰੇਲਗੱਡੀ ਰਾਹੀਂ ਪਰਤ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ। ਓਧਰ, ਉਕਤ ਚੌਕੀ ਇੰਚਾਰਜ ਨੇ ਇਹ ਵੀ ਦੱਸਿਆ ਕਿ ਉਕਤ ਗੰਭੀਰ ਜ਼ਖਮੀ ਪੂਜਾ ਦੇ ਪਤੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

 ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News